FacebookTwitterg+Mail

'ਸਫਾਈਗੀਰੀ ਐਵਾਰਡਜ਼' : ਹੰਸ ਰਾਜ ਹੰਸ ਨੇ ਦਿਤਾ ਰੂਹਾਨੀ ਅੰਦਾਜ਼ 'ਚ ਸਫਾਈ ਦਾ ਸੰਦੇਸ਼

hans raj hans stage performence
03 October, 2016 11:22:37 AM
ਮੁੰਬਈ— ਸਵੱਛ ਭਾਰਤ ਨੂੰ ਲੈ ਕੇ ਭਾਰਤ ਟੁਡੇਅ ਗਰੁੱਪ ਦਾ ਸਫਾਈਗੀਰੀ ਐਵਾਰਡਜ਼ ਪ੍ਰੋਗਰਾਮ ਦਿੱਲੀ 'ਚ ਚੱਲ ਰਿਹਾ ਹੈ। ਇਸ ਪ੍ਰੋਗਰਾਮ 'ਚ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਗੀਤ 'ਨਿੱਤ ਖੈਰ ਮੰਗਾ ਸੋਹਣਿਆਂ ਮੈਂ ਤੇਰੀ' ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਹੰਸ ਰਾਜ ਹੰਸ ਨੇ ਮੰਚ 'ਤੇ ਕਈ ਗੀਤ ਗਾਏ। ਇਸ ਤੋਂ ਬਾਅਦ ਉਨ੍ਹਾਂ ਨੇ ਸਫਾਈ ਦੇ ਵਿਸ਼ੇ 'ਤੇ ਇਕ ਗੀਤ ਵੀ ਗਾਇਆ।
ਸਫਾਈ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਆਤਮਾ ਦੀ ਸਫਾਈ ਹੋਵੇ, ਫਿਰ ਧਰਤੀ ਦੀ ਸਫਾਈ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ 'ਚ ਸਫਾਈ ਅਤੇ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਦੇਸ਼ ਦੇ ਨੌਜਵਾਨਾਂ ਨੂੰ ਇਸ਼ਕ ਦਾ ਸੰਦੇਸ਼ ਦਿੰਦੇ ਹੋਏ ਕਿਹਾ, ''ਇਸ਼ਕ ਕਰਨਾ ਪੈਦਾਇਸ਼ੀ ਹੱਕ ਹੈ ਪਰ ਕਿਉਂ ਨਾ ਵਤਨ ਦੀ ਮਿੱਟੀ ਨੂੰ ਆਪਣੀ ਪ੍ਰੇਮਿਕਾ ਬਣਾ ਲਿਆ ਜਾਵੇ।''
ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਦੇਸ਼ 'ਚ ਮੁਹੱਬਤ ਦਾ ਬੀਜ਼ ਹੋਣਾ ਬੇਹੱਦ ਜ਼ਰੂਰੀ ਹੈ। ਮਨ ਸਾਫ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਜੇਕਰ ਮਨ ਸਾਫ ਹੋਵੇਗਾ ਤਾਂ ਹੀ ਸਭ ਕੁਝ ਸਾਫ ਹੋਵੇਗਾ। ਹੰਸ ਰਾਜ ਹੰਸ ਨੇ ਇਸ ਇਵੈਂਟ 'ਚ ਐਵਾਰਡ ਦੀ ਘੋਸ਼ਣਾ ਵੀ ਕੀਤੀ। ਸਦਗੁਰੂ ਇਸ਼ਾ ਫਾਊਂਡੇਸ਼ਨ ਨੇ ਕੰਮਿਊਨਿਟੀ ਮੋਬਲਾਈਜ਼ਰ ਐਵਾਰਡ ਦਾ ਐਲਾਨ ਕੀਤਾ ਗਿਆ।

Tags: ਸਫਾਈਗੀਰੀਐਵਾਰਡਜ਼ਹੰਸ ਰਾਜ ਹੰਸ Safaigiriawardshans raj hans