FacebookTwitterg+Mail

ਰਾਣੀ ਦੇ ਪਿਆਰ 'ਚ ਆਦਿਤਿਆ ਨੇ ਛੱਡ ਦਿੱਤਾ ਸੀ ਘਰ, ਇਟਲੀ 'ਚ ਚੁਪਚਾਪ ਕਰਵਾਇਆ ਸੀ ਵਿਆਹ

    1/6
21 May, 2017 05:15:47 PM
ਮੁੰਬਈ— ਫਿਲਮ ਇੰਡਸਟਰੀ ਨੂੰ 'ਦਿਲਵਾਲੇ ਦੁਲਹਨੀਆ ਲੇ ਜਾਏਗੇ' ਵਰਗੀਆਂ ਬਲਾੱਕਬਸਟਰ ਦੇਣ ਵਾਲੇ ਆਦਿਤਿਆ ਚੋਪੜਾ ਦਾ ਅੱਜ ਆਪਣਾ 46ਵਾਂ ਜਨਮਦਿਨ ਹੈ। ਫਿਲਮ ਮੇਕਰ ਯਸ਼ ਚੋਪੜਾ ਦੇ ਬੇਟੇ ਆਦਿਤਿਆ ਕਿਸੇ ਇੰਟਰੋਡਕਸ਼ਨ ਦੇ ਮੌਹਤਾਜ਼ ਨਹੀਂ। 'ਡੀ. ਡੀ. ਐੱਲ. ਜੀ' ਅਤੇ 'ਮੁਹੱਬਤੇਂ' ਵਰਗੀਆਂ ਯਾਦਗਾਰ ਫਿਲਮਾਂ ਬਣਾ ਕੇ ਸਾਬਿਤ ਕਰ ਚੁੱਕੇ ਹਨ ਕਿ ਉਹ ਬਾਲੀਵੁੱਡ ਦੇ ਬੇਤਾਜ਼ ਬਾਦਸ਼ਾਹ ਹਨ। ਬਾਲੀਵੁੱਡ ਦੀ ਗ੍ਰੇਸਫੁਲ ਅਦਾਕਾਰਾ ਰਾਣੀ ਮੁਖਰਜੀ ਉਨ੍ਹਾਂ ਦੀ ਪਤਨੀ ਹੈ। ਦੋਵਾਂ ਦੀ ਇੱਕ ਬੇਟੀ ਆਦਿਰਾ ਵੀ ਹੈ। ਆਦਿਤਿਆ ਚੋਪੜਾ ਨੇ 18 ਸਾਲ ਦੀ ਉਮਰ 'ਚ ਆਪਣੇ ਪਿਓ ਯਸ਼ ਰਾਜ ਨੂੰ ਅਸਿਸਟ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਨ੍ਹਾਂ ਨੇ 'ਡਰ', 'ਆਈਨਾ' ਅਤੇ 'ਚਾਂਦਨੀ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ, ਜਿਸ ਨਾਲ ਉਨ੍ਹਾਂ ਨੂੰ ਸਮੇਂ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਾਲ 2014 'ਚ ਅਚਾਨਕ ਰਾਣੀ ਅਤੇ ਆਦਿਤਿਆ ਦੇ ਵਿਆਹ ਦੀ ਖਬਰ ਨੇ ਸਾਰੇ ਬਾਲੀਵੁੱਡ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ। ਅਦਿਤਿਆ ਰਾਣੀ 'ਤੇ ਪਹਿਲੇ ਹੀ ਫਿਦਾ ਸੀ ਕਿਉਂਕਿ 'ਰਾਜਾ ਕੀ ਆਏਗੀ ਬਾਰਾਤ' 'ਚ ਉਹ ਕੰਗਨਾ ਰਣੌਤ ਦੀ ਐਕਟਿੰਗ ਦੇਖ ਚੁੱਕੇ ਸੀ। ਇਸ ਲਈ ਆਦਿਤਿਆ ਦੇ ਕਹਿਣ ਤੇ ਕਰਨ ਜੌਹਰ ਨੇ ਰਾਣੀ ਨੂੰ 'ਕੁਛ ਕੁਛ ਹੋਤਾ ਹੈ' 'ਚ ਕਾਸਟ ਕੀਤਾ। ਵਿਆਹ ਤੋਂ ਬਾਅਦ ਰਾਣੀ ਨੇ ਆਪਣੇ ਇੱਕ ਇੰਟਰਵਊ 'ਚ ਕਿਹਾ ਕਿ ਆਦਿਤਿਆ ਉਨ੍ਹਾਂ ਲਈ ਭਗਵਾਨ ਸ਼ਿਵ ਦੀ ਤਰ੍ਹਾਂ ਹੈ ਜੋ ਹਮੇਸ਼ਾ ਸ਼ਾਂਤ ਰਹਿੰਦੇ ਹਨ”।
ਦੱਸ ਦਈਏ ਕਿ ਆਦਿਤਿਆ ਚੋਪੜਾ ਨੇ ਹਾਲ ਹੀ ਨੌਜਾਵਾਨਾਂ ਦੀ ਡਿਮਾਂਡ ਨੂੰ ਧਿਆਨ 'ਚ ਰੱਖਦੇ ਹੋਏ ਫਿਲਮ 'ਬੇਫਿਕਰੇ' ਬਣਾਈ ਜੋ ਬਾੱਕਸ ਆਫਿਸ 'ਤੇ ਜ਼ਿਆਦਾ ਦੇਰ ਟਿਕ ਨਹੀਂ ਸਕੀ । ਇਸ ਫਿਲਮ 'ਚ ਉਨ੍ਹਾਂ ਨੇ ਬਾਲੀਵੁੱਡ ਐਕਟਰ ਰਣਬੀਰ ਸਿੰਘ ਅਤੇ ਵਾਣੀ ਕਪੂਰ ਨੂੰ ਮੇਨ ਲੀਡ ਰੋਲ 'ਚ ਲਿਆ। ਇਸ ਫਿਲਮ 'ਚ ਰਣਬੀਰ ਸਿੰਘ-ਵਾਣੀ ਦੇ 23 ਕਿਸ ਹਨ। ਇਹ ਫਿਲਮ ਵੀ ਦੂਜੀਆਂ ਫਿਲਮਾਂ ਦੀ ਤਰ੍ਹਾਂ ਰੋਮਾਂਟਿਕ ਸੀ।

Tags: Aditya ChopraBirthdayYash Raj honchoRani Mukerjiਆਦਿਤਿਆ ਚੋਪੜਾਜਨਮਦਿਨਰਾਣੀ ਮੁਖਰਜੀ