FacebookTwitterg+Mail

ਬਾਲੀਵੁੱਡ ਦਾ ਉਹ ਐਕਟਰ ਜਿਸਨੂੰ ਸਕ੍ਰੀਨ 'ਤੇ ਨਹੀਂ ਮਿਲਿਆ ਆਪਣਾ ਪਿਆਰ, ਹਰ ਵਾਰ ਫਸਿਆ ਲਵ ਟਰੈਂਗਲ 'ਚ

happy birthday jimmy shergill
03 December, 2017 01:46:46 PM

ਨਵੀਂ ਦਿੱਲੀ(ਬਿਊਰੋ)— ਪੰਜਾਬੀ ਤੇ ਬਾਲੀਵੁੱਡ ਅਦਾਕਾਰ ਜਿਮੀ ਸ਼ੇਰਗਿੱਲ ਮਸ਼ਹੂਰ ਸਿਤਾਰਿਆਂ 'ਚੋਂ ਇਕ ਹੈ। ਅੱਜ ਉਨ੍ਹਾਂ ਦਾ ਜਨਮ ਹੈ। ਉਨ੍ਹਾਂ ਦਾ ਜਨਮ 3 ਦਸੰਬਰ 1970 ਨੂੰ ਹੋਇਆ ਸੀ। ਜਿਮੀ ਕਈ ਪੰਜਾਬੀ ਤੇ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਪਰ ਇਸ ਨੂੰ ਸੰਯੋਗ ਹੀ ਕਿਹਾ ਜਾਵੇਗਾ ਕਿ ਪਰਦੇ 'ਤੇ ਕਦੇ ਉਨ੍ਹਾਂ ਨੂੰ ਪਿਆਰ ਨਹੀਂ ਮਿਲਿਆ। ਕੋਈ ਉਨ੍ਹਾਂ ਤੋਂ ਪ੍ਰੇਮਿਕਾ ਖੋਹ ਲੈਂਦਾ ਹੈ ਤੇ ਕੋਈ ਉਨ੍ਹਾਂ ਦੀ ਪਤਨੀ ਨਾਲ ਨਜ਼ਾਇਜ ਸੰਬੰਧ ਬਣਾ ਲੈਂਦਾ ਹੈ। ਜਿਮੀ ਹਮੇਸ਼ਾ ਲੂਜ਼ਰ ਵਾਂਗ ਹੀ ਦਿਖਾਏ ਗਏ।

Punjabi Bollywood Tadka

ਜਿਮੀ ਦੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਰਿਲੀਜ਼ ਹੋਈ ਫਿਲਮ 'ਦਿਲ ਹੈ ਤੁਮਹਾਰਾ' 'ਚ ਉਨ੍ਹਾਂ ਨੇ ਪ੍ਰੀਤੀ ਜ਼ਿੰਟਾ ਨੂੰ ਆਪਣੇ ਪਪੇਟ ਨਾਲ ਇੰਪ੍ਰੈੱਸ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰ ਫਿਰ ਵੀ ਪ੍ਰੀਤੀ ਨੇ ਉਨ੍ਹਾਂ ਨੂੰ ਛੱਡ ਕੇ ਅਰਜੁਨ ਰਾਮਪਾਲ ਨੂੰ ਚੁਣਿਆ। ਫਿਲਮ 'ਮੇਰੇ ਯਾਰ ਕੀ ਸ਼ਾਦੀ' 'ਚ ਉਦੈ ਚੋਪੜਾ ਵਰਗੇ ਐਕਟਰ ਤੋਂ ਵੀ ਜਿਮੀ ਹਾਰ ਗਏ। ਫਿਲਮ 'ਮੁੰਨਾਬਾਈ ਐੱਮ. ਬੀ. ਬੀ. ਐੱਸ' 'ਚ ਵੀ ਜਿਮੀ ਨਾਲ ਸਕ੍ਰਿਪਟ ਲੇਖਕ ਨੇ ਬਹੁਤ ਬੁਰਾ ਕੀਤਾ।

Punjabi Bollywood Tadka

ਪਹਿਲਾ ਤਾਂ ਉਨ੍ਹਾਂ ਨੂੰ ਇਕ ਕੈਂਸਰ ਮਿਰਾਜ ਦਾ ਕਿਰਦਾਰ ਦੇ ਦਿੱਤਾ ਤੇ ਜਦੋਂ ਇਸ ਕਿਰਦਾਰ ਨੂੰ ਪਲੇਅ ਕਰਦੇ-ਕਰਦੇ ਆਈਟਮ ਗਰਲ ਦਾ ਟਵਿਸਟ ਆਇਆ ਤਾਂ ਉਨ੍ਹਾਂ ਦੀ ਮੌਤ ਹੋ ਗਈ। ਫਿਲਮ 'ਬੁਲੇਟ ਰਾਜਾ' 'ਚ ਲੀਡ ਕਿਰਦਾਰ ਪਲੇਅ ਕਰਨ ਵਾਲੇ ਸੈਫ ਅਲੀ ਖਾਨ ਤੇ ਜਿਮੀ 'ਚ ਦੋਹਾਂ ਨੂੰ ਇਕ ਹੀ ਪ੍ਰੇਮਿਕਾ ਨਸੀਬ ਹੁੰਦੀ ਹੈ।

Punjabi Bollywood Tadka

ਜੀ ਹਾਂ, ਤੁਸੀਂ ਸਹੀ ਸੋਚ ਰਹੇ ਹੋ। ਪ੍ਰੇਮਿਕਾ ਮਿਲਦੀ ਹੈ ਸੈਫ ਅਲੀ ਖਾਨ ਨੂੰ ਤੇ ਜਿਮੀ ਨੂੰ ਮਿਲਦੀ ਹੈ ਗੋਲੀ। ਫਿਲਮ 'ਸਪੈਸ਼ਲ 26' ਦੀ ਪੂਰੀ ਕਹਾਣੀ 'ਚ ਜਿਮੀ ਸ਼ੇਰਗਿੱਲ ਇਕ ਲੂਜ਼ਰ ਵਾਂਗ ਦਿਖਾਏ ਗਏ। ਹਾਲਾਂਕਿ ਕਲਾਈਮੈਕਸ 'ਚ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਲੂਜ਼ਰ ਨਹੀਂ ਸਗੋਂ ਵਿਨਰ ਹੈ।

Punjabi Bollywood Tadka

ਫਿਲਮ 'ਸਾਹਬ ਬੀਵੀ ਔਰ ਗੈਂਗਸਟਰ' 'ਚ ਵੀ ਜਿਮੀ ਦੀ ਪਤਨੀ ਤੇ ਪ੍ਰੇਮਿਕਾ ਵੀ ਉਨ੍ਹਾਂ ਨੂੰ ਧੋਖਾ ਦੇ ਦਿੰਦੀਆਂ ਹਨ। ਇਹ ਹੀ ਨਹੀਂ ਫਿਲਮ 'ਚ ਉਹ ਆਪਣੀ ਪਤਨੀ ਦੇ ਬੁਆਏਫ੍ਰੈਂਡ ਦੇ ਹੱਥੋਂ ਗੋਲੀ ਖਾ ਕੇ ਅਪਾਹਜ ਹੋ ਜਾਂਦਾ ਹੈ।

Punjabi Bollywood Tadka


Tags: Jimmy ShergillHappy BirthdayAditya ChopraMohabbateinTanu Weds ManuSaheb Biwi Aur GangsterHappy Bhaag Jayegi