FacebookTwitterg+Mail

ਬਾਲੀਵੁੱਡ 'ਚ ਸਾਂਵਲੀ ਅਦਾਕਾਰਾ ਨੇ ਹਾਸਲ ਕੀਤੀ ਖਾਸ ਥਾਂ, ਕਾਇਮ ਕੀਤੀਆਂ ਖੂਬਸੂਰਤੀ ਦੀਆਂ ਪਰਿਭਾਸ਼ਾਵਾਂ

happy birthday kajol
05 August, 2017 02:53:27 PM

ਮੁੰਬਈ— 90 ਦੇ ਦਹਾਕੇ ਦੇ ਨੌਜਵਾਨਾਂ ਨੂੰ ਪਿਆਰ ਦੀ ਪਰਿਭਾਸ਼ਾ ਸਿਖਾਉਣ ਵਾਲੀ ਅੱਜ 43 ਸਾਲਾਂ ਦੀ ਹੋ ਚੁੱਕੀ ਹੈ। ਕਾਜੋਲ ਦੀ ਅਦਾਕਾਰੀ ਤਾਂ ਉਸ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਕਰਦੀ ਹੀ ਹੈ, ਇਕ ਹੋਰ ਚੀਜ਼ ਉਸ  ਨੂੰ ਦੂਜੀਆਂ ਅਭਿਨੇਤਰੀਆਂ ਦੇ ਮੁਕਾਬਲੇ ਖਾਸ ਬਣਾਉਂਦੀ ਹੈ ਅਤੇ ਇਹ ਹੈ ਉਸ ਦੀ ਖੂਬਸੂਰਤੀ।

Punjabi Bollywood Tadka

ਬਾਲੀਵੁੱਡ 'ਚ ਇੱਕ ਬਹੁਤ ਹੀ ਪੁਰਾਣੀ ਸੋਚ ਹੈ ਕਿ ਹੀਰੋਇਨ ਦਾ ਕਰੀਅਰ 5-7 ਸਾਲ ਦਾ ਹੀ ਹੁੰਦਾ ਹੈ। ਕੋਈ ਹੀਰੋਇਨ ਬਹੁਤ ਚੱਲੀ ਹੈ ਤਾਂ 10 ਸਾਲ। ਕਿਹਾ ਜਾਂਦਾ ਹੈ ਕਿ ਹੀਰੋਇਨ ਆਪਣੀ ਅਦਾਕਾਰੀ ਤੋਂ ਘੱਟ ਅਤੇ ਖੂਬਸੂਰਤੀ ਨਾਲ ਜ਼ਿਆਦਾ ਚੱਲਦੀ ਹੈ ਅਤੇ ਇਸ ਲਈ 30 ਦੀ ਹੋਈ ਤਾਂ ਬੱਸ ਫਿਲਮਾਂ ਮਿਲਣਾ ਬੰਦ ਅਤੇ ਵਿਆਹ ਤੋਂ ਬਾਅਦ ਫਿਲਮ ਦੇ ਬਾਰੇ ਸੋਚਣਾ ਵੀ ਨਾ।

Punjabi Bollywood Tadka

ਕਾਜੋਲ ਨੇ ਆਪਣੀ ਜ਼ਿੰਦਗੀ 'ਚ ਖੂਬਸੂਰਤੀ ਦੀਆਂ ਨਵੀਆਂ ਪਰਿਭਾਸ਼ਾਵਾਂ ਬਣਾਈਆਂ ਹਨ। ਹੁਣ ਕਾਜੋਲ 1992 'ਚ ਸਿਨੇਮਾ ਦੇ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਈ ਤਾਂ ਕੁਝ ਮੈਗਜ਼ੀਨ ਨੇ ਲਿਖਿਆ ਕਿ ਉਸ ਨੂੰ ਮੌਕਾ ਸਿਰਫ ਇਸ ਲਈ ਦਿੱਤਾ ਕਿਉਂਕਿ ਉਹ ਤਨੁਜਾ ਦੀ ਬੇਟੀ ਹੈ ਅਤੇ ਇੱਕ ਵੱਡੇ ਫਿਲਮੀ ਖਾਨਦਾਨ ਨਾਲ ਤਾਲੁਕ ਰੱਖਦੀ ਹੈ।

Punjabi Bollywood Tadka

ਸਾਲ 1993 'ਚ ਉਸ ਦੀ 'ਬਾਜੀਗਰ' ਆਈ ਅਤੇ 1995 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਗੇ' ਅਤੇ 'ਕਰਨ ਅਰਜੁਨ' ਆਈ। ਇਨ੍ਹਾਂ ਫਿਲਮਾਂ ਨੇ ਕਾਜੋਲ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।

Punjabi Bollywood Tadka

ਸਾਂਵਲੀ ਜਿਹੀ ਕਾਜੋਲ ਦਰਸ਼ਕਾਂ ਦੀ ਚਹੇਤੀ ਬਣ ਗਈ। 90 ਦੇ ਦਹਾਕੇ 'ਚ ਆਖਿਰ 'ਚ ਜਦੋਂ ਉਸ ਦਾ ਕਰੀਅਰ ਸ਼ਿਖਰ 'ਤੇ ਸੀ ਤਾਂ ਉਸ ਨੂੰ ਅਜੇ ਦੇਵਗਨ ਨਾਲ ਪਿਆਰ ਹੋ ਗਿਆ।

Punjabi Bollywood Tadka

ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। 1999 'ਚ ਕਾਜੋਲ ਨੇ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ। ਸਾਲ 1998 'ਚ ਕਾਜੋਲ ਨੇ 'ਕੁਛ ਕੁਛ ਹੋਤਾ ਹੈ' ਲਈ ਬੈਸਟ ਐਕਟਰਸ ਦਾ ਫਿਲਮਫੇਅਰ ਐਵਾਰਡਜ਼ ਮਿਲਿਆ।

Punjabi Bollywood Tadka

ਸਾਲ 1998 'ਚ ਹੀ 'ਪਿਆਰ ਤੋ ਹੋਣਾ ਹੀ ਥਾ' ਅਤੇ 'ਦੁਸ਼ਮਣ' ਲਈ ਉਸ ਨੂੰ ਫਿਲਮਫੇਅਰ ਬੈਸਟ ਐਕਟਰਸ ਦਾ ਨੋਮੀਨੇਸ਼ਨ ਮਿਲਿਆ।

 


Tags: Bollywood CelebrityKajolHappy Birthday Yeh Kaali Kaali AankheinBaazigar oh BaazigarAjay Devganਕਾਜੋਲਅਜੇ ਦੇਵਗਨ