FacebookTwitterg+Mail

B'DAY SPL : ਫਿਲਮ ਫਲਾਪ ਹੋਣ ਦੇ ਡਰ ਕਾਰਨ ਕਦੇ ਸ਼ੂਟ ਨਹੀਂ ਹੋਇਆ ਇਸ ਐਕਟਰ ਦੀ ਮੌਤ ਦਾ ਸੀਨ

happy birthday rajinikanth
12 December, 2017 08:09:41 AM

ਨਵੀਂ ਦਿੱਲੀ(ਬਿਊਰੋ)— ਸੁਪਰਸਟਾਰ ਰਜਨੀਕਾਂਤ ਅੱਜ ਯਾਨੀ 12 ਦਸੰਬਰ ਨੂੰ 67 ਸਾਲ ਦੇ ਹੋ ਗਏ। ਉਨ੍ਹਾਂ ਦਾ ਜਨਮ 12 ਦਸੰਬਰ 1950 ਨੂੰ ਬੇਂਗਲੁਰੂ 'ਚ ਹੋਇਆ ਸੀ। ਉਨ੍ਹਾਂ ਦਾ ਨਾਂ ਮਾਤਾ-ਪਿਤਾ ਨੇ ਸ਼ਿਵਾਜੀ ਰਾਵ ਗਾਇਕਵਾੜ ਰੱਖਿਆ ਸੀ, ਪਰ ਫਿਲਮਾਂ 'ਚ ਬੁਲੰਦੀਆਂ ਨੂੰ ਰਜਨੀਕਾਂਤ ਦੇ ਨਾਂ ਨਾਲ ਹੀ ਛੂਹਿਆ। ਉਨ੍ਹਾਂ ਦੇ ਪਿਤਾ ਰਾਮੋਜੀ ਰਾਵ ਗਾਇਕਵਾੜ ਹਵਲਦਾਰ ਸਨ। ਮਾਂ ਜੀਜੀਬਾਈ ਦੀ ਮੌਤ ਤੋਂ ਬਾਅਦ ਭੈਣ-ਭਰਾਵਾਂ 'ਚ ਸਭ ਤੋਂ ਛੋਟਾ ਰਜਨੀਕਾਂਤ ਨੂੰ ਅਹਿਸਾਸ ਹੋਇਆ ਕਿ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ ਤਾਂ ਪਰਿਵਾਰ ਨੂੰ ਸਹਾਰਾ ਦੇਣ ਲਈ ਉਹ ਕੁਲੀ ਬਣ ਗਏ।

Punjabi Bollywood Tadka

ਇਹ ਆਪਣੇ ਆਪ 'ਚ ਪ੍ਰਰੇਣਾਦਾਇਕ ਹੈ ਕਿਵੇਂ ਬੀ. ਟੀ. ਐੱਸ ਦਾ ਇਕ ਬਸ ਕੰਡਕਟਰ ਨਾ ਸਿਰਫ ਦੱਖਣ ਭਾਰਤ ਦੀਆਂ ਫਿਲਮਾਂ ਦਾ ਸੁਪਰਸਟਾਰ ਬਣਿਆ ਸਗੋਂ ਬਾਲੀਵੁੱਡ ਸਮੇਤ ਪੂਰੀ ਦੁਨੀਆ ਦੇ ਸਿਤਾਰਿਆਂ 'ਚ ਆਪਣੀ ਵੱਖਰੀ ਪਛਾਣ ਵੀ ਰੱਖਦਾ ਹੈ।

Punjabi Bollywood Tadka

ਬਹੁਤ ਘੱਟ ਲੋਕ ਜਾਣਦੇ ਹਨ ਕਿ ਰਜਨੀਕਾਂਤ ਨੂੰ ਫਿਲਮਾਂ 'ਚ ਦਿਲਚਸਪੀ ਸੀ ਤੇ ਉਹ ਅਦਾਕਾਰੀ 'ਚ ਕੰਮ ਕਰਨਾ ਚਾਹੁੰਦੇ ਹਨ। ਇਸ਼ ਸ਼ੌਕ ਕਾਰਨ ਉਨ੍ਹਾਂ ਨੇ ਸਾਲ 1973 'ਚ ਮਦਰਾਸ ਫਿਲਮ ਇੰਸਟੀਟਿਊਟ ਤੋਂ ਐਕਟਿੰਗ ਦਾ ਡਿਪਲੋਮਾ ਕੀਤਾ ਸੀ। ਰਜਨੀਕਾਂਤ ਦੀ ਮੁਲਾਕਾਤ ਇਕ ਨਾਟਕ ਦੇ ਮੰਚ ਦੌਰਾਨ ਫਿਲਮ ਨਿਰਦੇਸ਼ਕ ਕੇ. ਬਾਲਾਚੰਦਰ ਨਾਲ ਹੋਈ ਸੀ।

Punjabi Bollywood Tadka

ਜਿਨ੍ਹਾਂ ਨੇ ਉਨ੍ਹਾਂ ਨੂੰ ਤਮਿਲ ਫਿਲਮ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ। ਇਸ ਤਰ੍ਹਾਂ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਬਲਾਚੰਦਰ ਨਿਰਦੇਸ਼ਤ ਤਮਿਲ ਫਿਲਮ 'ਅਪੂਰਵਾ ਰਾਗੰਗਾਲ' (1975) 'ਚ ਹੋਈ, ਜਿਸ 'ਚ ਉਹ ਖਲਨਾਇਕ ਬਣੇ ਸਨ। ਇਹ ਭੂਮਿਕਾ ਉਂਝ ਤਾਂ ਛੋਟੀ ਸੀ ਪਰ ਉਨ੍ਹਾਂ ਦੇ ਕੰਮ ਦੀ ਕਾਫੀ ਪ੍ਰਸ਼ੰਸਾਂ ਹੋਈ। ਇਸ ਫਿਲਮ ਨੂੰ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ।

Punjabi Bollywood Tadka

ਰਜਨੀਕਾਂਤ ਤਮਿਲ ਫਿਲਮਾਂ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਏ। ਤੇਲੁਗੂ ਫਿਲਮ 'ਛਿਲਾਕਾਮਾ ਚੇਪਨਿਡੀ' 'ਚ ਉਨ੍ਹਾਂ ਨੇ ਪਹਿਲੀ ਵਾਰ ਹੀਰੋ ਦਾ ਕਿਰਦਾਰ ਨਿਭਾਇਆ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਰਜਨੀਕਾਂਤ ਤਮਿਲ ਸਿਨੇਮਾ 'ਤੇ ਛਾਅ ਗਏ।

Punjabi Bollywood Tadka
ਰਜਨੀਕਾਂਤ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ। ਜਿਵੇਂ- 'ਮੇਰੀ ਅਦਾਲਤ', 'ਜਾਨ ਜਾਨੀ ਜਨਾਰਦਨ', 'ਭਗਵਾਨ ਦਾਦਾ', 'ਦੋਸਤੀ ਦੁਸ਼ਮਣੀ', 'ਇਨਸਾਫ ਕੌਣ ਕਰੇਗਾ', 'ਅਸਲੀ ਨਕਲੀ', 'ਹਮ', 'ਖੂਨ ਕਾ ਕਰਜ', 'ਅੰਧਾ ਕਾਨੂੰਨ' ਸਮੇਤ ਕਈ ਫਿਲਮਾਂ 'ਚ ਅਦਾਕਾਰੀ ਦੇ ਹੁਨਰ ਦਿਖਾਏ।

Punjabi Bollywood Tadka

ਸਾਲ 2014 'ਚ ਰਜਨੀਕਾਂਤ ਨੂੰ 6 ਤਮਿਲਨਾਡੁ ਸਟੇਟ ਫਿਲਮ ਐਵਾਰਡਜ਼ ਮਿਲੇ। ਇਨ੍ਹਾਂ 'ਚੋਂ ਚਾਰ ਸਰਵਸ਼੍ਰੇਠ ਅਭਿਨੇਤਾ ਤੇ ਦੋ ਸਪੈਸ਼ਲ ਐਵਾਰਡ ਫਾਰ ਬੈਸਟ ਐਕਟਰ ਲਈ ਮਿਲੇ। ਸਾਲ 2000 'ਚ ਉਨ੍ਹਾਂ ਨੇ ਪਦਮ ਭੂਸ਼ਣ ਨਾਲ ਸਮਾਨਿਤ ਕੀਤਾ ਗਿਆ ਸੀ। ਰਜਨੀਕਾਂਤ ਦੀਆਂ ਫਿਲਮਾਂ ਦੀ ਇਕ ਖਾਸੀਅਤ ਰਹੀ ਹੈ ਕਿ ਅੱਜ ਤੱਕ ਫਿਲਮ ਫਲਾਪ ਹੋਣ ਦੇ ਡਰ ਕਾਰਨ ਕਦੇ ਵੀ ਰਜਨੀਕਾਂਤ ਦੀ ਮੌਤ ਦਾ ਸੀਨ ਸ਼ੂਟ ਨਹੀਂ ਹੋਇਆ।

Punjabi Bollywood Tadka


Tags: RajinikanthHappy Birthday Madras Film InstituteBus ConductorTamil cinemaKabaliEnthiranBaashaMuthuLingaa

Edited By

Sunita

Sunita is News Editor at Jagbani.