FacebookTwitterg+Mail

B'day Spcl: ਆਪਣੇ ਸ਼ੰਘਰਸ਼ ਦੇ ਦਮ 'ਤੇ ਇਸ ਅਭਿਨੇਤਾ ਨੇ ਬੀ-ਟਾਊਨ 'ਚ ਬਣਾਈ ਵੱਖਰੀ ਪਛਾਣ (ਦੇਖੋ ਤਸਵੀਰਾਂ)

    1/11
18 March, 2017 12:10:32 PM
ਮੰਬਈ— ਬਾਲੀਵੁੱਡ ਇੰਡਸਟਰੀ 'ਚ ਸ਼ਸ਼ੀ ਕਪੂਰ ਦਾ ਨਾਂ ਉਨ੍ਹਾਂ ਸਿਤਾਰਿਅਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਰੋਮਾਂਟਿਕ ਅਭਿਨੈ ਰਾਹੀ ਲਗਭਗ ਤਿੰਨ ਦਹਾਕੇ ਤੱਕ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਸ਼ਸ਼ੀ ਕਪੂਰ ਦਾ ਜਨਮ 18 ਮਾਰਚ, 1938 ਨੂੰ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਬਲਬੀਰ ਰਾਜ ਕਪੂਰ ਸੀ। ਉਹ ਬਚਪਨ ਤੋਂ ਹੀ ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਰੱਖਦੇ ਸਨ ਅਤੇ ਅਭਿਨੇਤਾ ਬਣਨਾ ਚਾਹੁੰਦੇ ਸਨ। ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਅਤੇ ਭਰਾ ਰਾਜ ਕਪੂਰ ਅਤੇ ਸ਼ਮੀ ਕਪੂਰ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ 'ਚੋਂ ਇੱਕ ਸਨ। ਉਨ੍ਹਾਂ ਦੇ ਪਿਤਾ ਜੇਕਰ ਚਾਹੁੰਦੇ ਤਾਂ ਉਹ ਉਨ੍ਹਾਂ ਲੈ ਕੇ ਫਿਲਮ ਦਾ ਨਿਰਮਾਣ ਕਰ ਸਕਦੇ ਸਨ ਪਰ ਉਨ੍ਹਾਂ ਦਾ ਮੰਨਣਾ ਸੀ ਕਿ ਸ਼ਸ਼ੀ ਕਪੂਰ ਸੰਘਰਸ਼ ਕਰਨ ਅਤੇ ਆਪਣੀ ਮਿਹਨਤ ਨਾਲ ਬੀ-ਟਾਊਨ ਦੀ ਦੁਨੀਆ 'ਚ ਆਉਣ।
ਜ਼ਿਕਰਯੋਗ ਹੈ ਕਿ ਸ਼ਸ਼ੀ ਕਪੂਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਬਾਲ-ਕਲਾਕਾਰ ਵਜੋਂ ਕੀਤੀ ਸੀ। 40 ਦੇ ਦਹਾਕੇ 'ਚ ਉਨ੍ਹਾਂ ਨੇ ਕਈ ਫਿਲਮਾਂ 'ਚ ਬਾਲ ਕਲਾਕਾਰ ਵਜੋਂ ਕੰਮ ਕੀਤਾ ਸੀ, ਜਿਨ੍ਹਾਂ 'ਚ 1948 'ਚ ਪ੍ਰਦਰਸ਼ਿਤ ਫਿਲਮ 'ਆਗ' ਅਤੇ 1951 'ਚ ਪ੍ਰਦਰਸ਼ਿਤ ਫਿਲਮ 'ਆਵਾਰਾ' ਸ਼ਾਮਲ ਹਨ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਰਾਜ ਕਪੂਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। 50 ਦੇ ਦਹਾਕੇ 'ਚ ਉਹ ਆਪਣੇ ਪਿਤਾ ਦੇ ਥਿਏਟਰ ਨਾਲ ਜੁੜ ਗਏ। ਇਸੀ ਦੌਰਾਨ ਉਹ ਭਾਰਤ ਅਤੇ ਪੂਰਬੀ ਏਸ਼ੀਆ ਦੇ ਦੌਰੇ ਦੌਰਾਨ ਆਈ ਬ੍ਰਿਟਿਸ਼ ਥੀਏਟਰ ਮੰਡਲੀ ਸ਼ੇਕਸਪਿਯੇਰਾਣਾ ਨਾਲ ਜੁੜ ਗਏ, ਜਿਥੇ ਉਨ੍ਹਾਂ ਦੀ ਮੁਲਾਕਾਤ ਮੰਡਲੀ ਦੇ ਪ੍ਰਬੰਧਕ ਦੀ ਲੜਕੀ ਜੈਨਿਫਰ ਕੇਡਿਲ ਨਾਲ ਹੋਈ। ਉਹ ਉਨ੍ਹਾਂ ਨਾਲ ਪਿਆਰ ਕਰ ਬੈਠੇ ਅਤੇ ਬਾਅਦ 'ਚ ਉਨ੍ਹਾਂ ਨਾਲ ਵਿਆਹ ਕਰ ਲਿਆ।

Tags: Shashi KapoorBirthdayPrithviraj KapoorRaj Kapoorਸ਼ਸ਼ੀ ਕਪੂਰਪ੍ਰਿਥਵੀਰਾਜ ਕਪੂਰ