FacebookTwitterg+Mail

Birthday Special : ਜਸਦੀਪ ਸਿੰਘ ਗਿੱਲ ਸੀ 'ਜੱਸੀ ਗਿੱਲ' ਦਾ ਪੱਕਾ ਨਾਂ, ਜਾਣੋ ਕੁਝ ਅਜਿਹੀਆਂ ਹੀ ਗੱਲਾਂ (ਦੇਖੋ ਤਸਵ

    1/14
26 November, 2015 10:50:26 PM
ਜਲੰਧਰ- ਜਸਦੀਪ ਸਿੰਘ ਗਿੱਲ ਉਰਫ ਜੱਸੀ ਗਿੱਲ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ ਜ਼ਿਲਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਿਵਾਰ 'ਚ ਹੋਇਆ। ਜੱਸੀ ਗਿੱਲ ਨੇ ਹੁਣ ਤਕ ਕਈ ਸਿੰਗਲ ਟਰੈਕਸ ਤੇ ਐਲਬਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬੇਸ਼ੁਮਾਰ ਪਿਆਰ ਮਿਲਦਾ ਰਿਹਾ ਹੈ। ਜੱਸੀ ਨੇ ਕੁਝ ਫਿਲਮਾਂ 'ਚ ਵੀ ਕੰਮ ਕੀਤਾ, ਜਿਨ੍ਹਾਂ 'ਚ ਜੱਸੀ ਗਿੱਲ ਦੀ ਅਦਾਕਾਰੀ ਦੀ ਪ੍ਰਸ਼ੰਸਾ ਹੋਈ।
ਗੱਲ ਕੀਤੀ ਜਾਵੇ ਜਸਦੀਪ ਸਿੰਘ ਗਿੱਲ ਤੋਂ ਜੱਸੀ ਗਿੱਲ ਬਣਨ ਦੇ ਸਫਰ ਦੀ ਤਾਂ 'ਜੱਸੀ' ਉਨ੍ਹਾਂ ਦਾ ਕੱਚਾ ਨਾਂ ਸੀ। ਜਦੋਂ ਉਹ ਗਾਇਕੀ ਦੇ ਖੇਤਰ 'ਚ ਆਏ ਤਾਂ ਉਨ੍ਹਾਂ ਨੇ ਗੂਗਲ 'ਤੇ ਵੀ ਕਾਫੀ ਨਾਂ ਸਰਚ ਕੀਤੇ। ਉਥੇ ਜਸਵੀਰ ਜੱਸੀ, ਜੱਸੀ ਲੌਂਗੋਵਾਲੀਆ ਤੇ ਜੱਸੀ ਤੂਰ ਆਦਿ ਨਾਂ ਸਨ ਪਰ ਜੱਸੀ ਗਿੱਲ ਨਾਂ ਦਾ ਕੋਈ ਗਾਇਕ ਨਹੀਂ ਸੀ। ਸ਼ਾਇਦ ਇਹ ਨਾਂ ਜੱਸੀ ਗਿੱਲ ਲਈ ਹੀ ਬਣਿਆ ਸੀ। ਬਸ ਇਸੇ ਤਰ੍ਹਾਂ ਜਸਦੀਪ ਸਿੰਘ ਗਿੱਲ ਤੋਂ ਜੱਸੀ ਗਿੱਲ ਬਣ ਗਿਆ।
ਜੱਸੀ ਗਿੱਲ ਦਾ ਪਰਿਵਾਰ 'ਚ ਉਂਝ ਸਾਰਿਆਂ ਨਾਲ ਪਿਆਰ ਹੈ ਪਰ ਜੱਸੀ ਸਭ ਤੋਂ ਵੱਧ ਆਪਣੀ ਦਾਦੀ ਜੀ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਨੇ ਆਪਣੀ ਦਾਦੀ ਜੀ ਨੂੰ ਵੀਡੀਓ 'ਚ ਵੀ ਕੰਮ ਕਰਵਾਇਆ ਹੈ, ਜਿਸ ਨੂੰ ਉਹ ਆਪਣੀ ਜ਼ਿੰਦਗੀ ਦਾ ਖਾਸ ਪਲ ਮੰਨਦੇ ਹਨ। ਇਹੀ ਨਹੀਂ ਜੱਸੀ ਗਿੱਲ ਯਾਰੀ-ਦੋਸਤੀ 'ਚ ਵੀ ਮੋਹਰੀ ਹਨ। ਉਨ੍ਹਾਂ ਦੇ ਖਾਸ ਦੋਸਤਾਂ 'ਚ ਗਾਇਕ ਬੱਬਲ ਰਾਏ ਦਾ ਨਾਂ ਸਭ ਤੋਂ ਉਪਰ ਹੈ। ਜੱਸੀ-ਬੱਬਲ ਦੀ ਜੋੜੀ ਅੱਜਕਲ ਹਰ ਸ਼ੋਅ 'ਚ ਇਕੱਠੀ ਦੇਖੀ ਜਾ ਸਕਦੀ ਹੈ। ਸਾਡੇ ਵਲੋਂ ਮਤਲਬ 'ਜਗ ਬਾਣੀ' ਟੀਮ ਵਲੋਂ ਜੱਸੀ ਗਿੱਲ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਉਨ੍ਹਾਂ ਦਾ ਇਹ ਸਫਰ ਇਸੇ ਤਰ੍ਹਾਂ ਚਮਕਦਾ ਰਹੇ।

Tags: ਜੱਸੀ ਗਿੱਲ ਜਨਮ Jassi Gill Birthday