FacebookTwitterg+Mail

Birthday Special : ਹੌਟ ਐਂਡ ਬੋਲਡ ਨੇਹਾ ਧੂਪੀਆ ਦੀਆਂ ਕੁਝ ਦਿਲਕਸ਼ ਤਸਵੀਰਾਂ

    1/13
27 August, 2015 08:11:10 PM
ਮੁੰਬਈ- ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ 35 ਸਾਲ ਦੀ ਹੋ ਗਈ ਹੈ। ਨੇਹਾ ਦਾ ਜਨਮ 27 ਅਗਸਤ 1980 ਨੂੰ ਕੋਚੀ, ਕੇਰਲ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ। ਦਿੱਲੀ ਦੇ ਆਰਮੀ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ 'ਜੀਸਸ ਐਂਡ ਮੈਰੀ' ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਨੇਹਾ ਨੇ ਸਾਲ 2002 'ਚ 'ਫੇਮਿਨਾ ਮਿਸ ਇੰਡੀਆ' ਦਾ ਖਿਤਾਬ ਹਾਸਲ ਕੀਤਾ। ਨੇਹਾ ਉਸ ਸਮੇਂ ਕਾਫੀ ਮਸ਼ਹੂਰ ਹੋ ਗਈ, ਜਦੋਂ ਸਾਲ 2004 'ਚ ਫਿਲਮ 'ਜੂਲੀ' ਦੇ ਪ੍ਰਮੋਸ਼ਨਲ ਇਵੈਂਟ ਦੌਰਾਨ ਉਸ ਨੇ ਕਿਹਾ, 'ਬਾਲੀਵੁੱਡ 'ਚ ਸਿਰਫ ਸੈਕਸ ਐਂਡ ਸ਼ਾਹਰੁਖ ਵਿਕਦਾ ਹੈ।'
ਮਿਸ ਯੂਨੀਵਰਜ਼ ਮੁਕਾਬਲੇ 'ਚ ਬਣਾਈ ਜਗ੍ਹਾ
'ਫੇਮਿਨਾ ਮਿਸ ਇੰਡੀਆ' ਅਤੇ 'ਫੇਮਿਨਾ ਮਿਸ ਇੰਡੀਆ ਯੂਨੀਵਰਸ' ਦਾ ਤਾਜ ਜਿੱਤਣ ਤੋਂ ਬਾਅਦ ਨੇਹਾ ਨੂੰ 'ਮਿਸ ਯੂਨੀਵਰਸ' ਮੁਕਾਬਲੇ 'ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਪਲੂਟੋ ਰਿਕੋ ਭੇਜਿਆ ਗਿਆ ਅਤੇ ਇਸ ਮੁਕਾਬਲੇ 'ਚ ਉਸ ਨੇ 10ਵਾਂ ਸਥਾਨ ਹਾਸਲ ਕੀਤਾ।
ਬਾਲੀਵੁੱਡ 'ਚ ਐਂਟਰੀ
ਨੇਹਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਫਿਲਮ 'ਕਯਾਮਤ' ਨਾਲ ਕੀਤੀ। ਹੈਰੀ ਬਾਜਵਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਨੇਹਾ ਨੇ ਅਜੈ ਦੇਵਗਨ ਦੀ ਗਰਲਫਰੈਂਡ ਦਾ ਕਿਰਦਾਰ ਨਿਭਾਇਆ। ਨੇਹਾ ਨੂੰ ਬਾਲੀਵੁੱਡ 'ਚ ਅਸਲੀ ਪਛਾਣ ਦੀਪਕ ਸ਼ਿਵਦਾਸਾਨੀ ਦੀ ਸਾਲ 2004 'ਚ ਆਈ ਫਿਲਮ 'ਜੂਲੀ' ਤੋਂ ਮਿਲੀ। ਇਸ ਫਿਲਮ 'ਚ ਨੇਹਾ ਦੇ ਬੋਲਡ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਹੁਣ ਤੱਕ ਦੀਆਂ ਫਿਲਮਾਂ
'ਕਯਾਮਤ' (2003), 'ਜੂਲੀ' (2004), 'ਸ਼ੀਸ਼ਾ' (2005), 'ਕਯਾ ਕੂਲ ਹੈ ਹਮ' (2005), 'ਗਰਮ ਮਸਾਲਾ' (2005), 'ਚੁਪ-ਚੁਪ ਕੇ' (2006), 'ਸ਼ੂਟਆਊਟ ਐਟ ਲੋਖੰਡਵਾਲਾ' (2007), 'ਦਸ ਕਹਾਨੀਆਂ' (2007), 'ਸਿੰਘ ਇਜ਼ ਕਿੰਗ' (2008), 'ਦੇ ਦਨਾਦਨ' (2009), 'ਐਕਸ਼ਨ ਰੀਪਲੇ' (2010) ਅਤੇ 'ਰਸ਼' (2012) ਆਦਿ ਕਈ ਬਾਲੀਵੁੱਡ ਫਿਲਮਾਂ 'ਚ ਨੇਹਾ ਨੇ ਕੰਮ ਕੀਤਾ ਹੈ। ਨੇਹਾ ਮਲਿਆਲਮ, ਤੇਲਗੂ, ਜਾਪਾਨੀ, ਉਰਦੂ ਅਤੇ ਪੰਜਾਬੀ ਦੀਆਂ ਕੁਝ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਨੇਹਾ ਧੂਪੀਆ ਜਨਮ Neha Dhupia Birthday