FacebookTwitterg+Mail

ਕਦੇ ਅਜਿਹੀ ਵੀ ਦਿਖਦੀ ਸੀ ਹੌਟ ਆਈਟਮ ਗਰਲ ਰਾਖੀ ਸਾਵੰਤ (ਦੇਖੋ ਤਸਵੀਰਾਂ)

    1/15
25 November, 2015 10:36:09 PM
ਮੁੰਬਈ- ਬਾਲੀਵੁੱਡ ਦੀ ਆਈਟਮ ਗਰਲ ਤੇ ਕੰਟਰੋਵਰਸ਼ੀਅਲ ਕੁਈਨ ਰਾਖੀ ਸਾਵੰਤ ਅੱਜ 37 ਸਾਲ ਦੀ ਹੋ ਗਈ ਹੈ। 25 ਨਵੰਬਰ 1978 ਨੂੰ ਮੁੰਬਈ 'ਚ ਜਨਮੀ ਰਾਖੀ ਦਾ ਅਸ਼ਲੀ ਦਾ ਨੀਰੂ ਭੇੜਾ ਹੈ। ਉਸ ਦੇ ਪਿਤਾ ਆਨੰਦੀ ਸਾਵੰਤ ਵਰਲੀ ਪੁਲਸ ਥਾਣੇ 'ਚ ਕਾਂਸਟੇਬਲ ਰਹੇ ਹਨ। ਰਾਖੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਅਗਨੀਚੱਕਰ' ਨਾਲ ਕੀਤੀ ਸੀ। 'ਰਾਖੀ ਕਾ ਸਵੰਭਰ', 'ਬਿੱਗ ਬੌਸ ਸੀਜ਼ਨ 1', 'ਨੱਚ ਬੱਲੀਏ 3' ਵਰਗੇ ਟੀ. ਵੀ. ਸ਼ੋਅਜ਼ ਨਾਲ ਵੀ ਰਾਖੀ ਜੁੜ ਚੁੱਕੀ ਹੈ।
ਬਾਲੀਵੁੱਡ 'ਚ ਆਪਣੇ ਬੜਬੋਲੇਪਣ ਲਈ ਜਾਣੀ ਜਾਂਦੀ ਰਾਖੀ ਸਾਵੰਤ 2006 'ਚ ਮੀਕਾ ਦੇ ਜਨਮਦਿਨ ਮੌਕੇ ਗਈ, ਜਿਥੇ ਮੀਕਾ ਨੇ ਉਸ ਨੂੰ ਸ਼ਰੇਆਮ 'ਕਿੱਸ' ਕਰ ਦਿੱਤੀ ਸੀ। ਇਸ ਤੋਂ ਬਾਅਦ ਜਿਵੇਂ ਰਾਖੀ ਨੂੰ ਸੁਰਖੀਆਂ 'ਚ ਰਹਿਣ ਦਾ ਬਹਾਨਾ ਮਿਲ ਗਿਆ ਤੇ ਮੀਕਾ ਇਸ ਘਟਨਾ ਦਾ ਸ਼ਿਕਾਰ ਹੋ ਗਏ। ਇੰਨਾ ਹੀ ਨਹੀਂ, ਇਸ ਵਿਵਾਦ ਤੋਂ ਬਾਅਦ ਮੀਕਾ ਨੇ ਰਾਖੀ ਦਾ ਮਜ਼ਾਕ ਉਡਾਉਂਦਿਆਂ ਇਕ ਗੀਤ ਵੀ ਬਣਾ ਦਿੱਤਾ, ਜਿਸ ਦਾ ਨਾਂ 'ਏ ਭਾਈ ਤੂਨੇ ਪੱਪੀ ਕਿਉਂ ਲੀ' ਸੀ।
ਵਿਵਾਦਾਂ ਲਈ ਮਸ਼ਹੂਰ ਰਾਖੀ ਨੇ ਪਲਾਸਟਿਕ ਸਰਜਰੀ ਵੀ ਕਰਵਾਈ ਹੈ। ਹਾਲਾਂਕਿ ਇਸ ਸਰਜਰੀ ਨੇ ਉਸ ਦੀ ਖੂਬਸੂਰਤੀ 'ਚ ਚਾਰ ਚੰਨ ਲਗਾਉਣ ਦੀ ਬਜਾਏ ਦਾਗ ਲਗਾ ਦਿੱਤੇ। ਰਾਖੀ ਦੀਆਂ ਪੁਰਾਣੀਆਂ ਤੇ ਹੁਣ ਦੀਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਲੁੱਕ 'ਚ ਕਾਫੀ ਬਦਲਾਅ ਆ ਚੁੱਕਾ ਹੈ।

Tags: ਰਾਖੀ ਸਾਵੰਤ ਜਨਮ Rakhi Sawant Birthday