FacebookTwitterg+Mail

7 ਸਾਲਾਂ ਬਾਅਦ 'ਸ਼ੌਕ ਜਵਾਨੀ ਦੇ' ਐਲਬਮ ਨਾਲ ਵਾਪਸੀ ਲਈ ਤਿਆਰ ਹਨ ਹਰਦੀਪ ਸਿੰਘ

hardeep singh shaunk jawani de
10 December, 2016 03:39:32 PM
ਜਲੰਧਰ— 'ਸ਼ਹਿਰ ਪਟਿਆਲਾ ਦੇ' ਤੇ 'ਚੰਡੀਗੜ੍ਹ ਕਰੇ ਆਸ਼ਿਕੀ' ਸਮੇਤ 30 ਹਿੱਟ ਐਲਬਮਾਂ ਦੇਣ ਵਾਲੇ ਗਾਇਕ ਹਰਦੀਪ ਸਿੰਘ 7 ਸਾਲਾਂ ਬਾਅਦ ਵਾਪਸੀ ਲਈ ਤਿਆਰ ਹਨ। ਹਰਦੀਪ ਸਿੰਘ 'ਸ਼ੌਕ ਜਵਾਨੀ ਦੇ' ਐਲਬਮ ਰਾਹੀਂ ਵਾਪਸੀ ਕਰ ਰਹੇ ਹਨ, ਜਿਹੜੀ ਜਨਵਰੀ 2017 'ਚ ਰਿਲੀਜ਼ ਹੋਵੇਗੀ। ਐਲਬਮ ਪੂਰੀ ਤਰ੍ਹਾਂ ਨਾਲ ਭੰਗੜੇ ਵਾਲੇ ਗੀਤਾਂ ਨਾਲ ਭਰਪੂਰ ਹੋਵੇਗੀ।
'ਸ਼ੌਕ ਜਵਾਨੀ ਦੇ' ਐਲਬਮ ਦਾ ਸੰਗੀਤ ਅਨੂੰ ਮਨੂੰ ਨੇ ਦਿੱਤਾ ਹੈ, ਜਦਕਿ ਇਸ ਦੇ ਗੀਤ ਭੱਟੀ ਭਰੀਵਾਲਾ ਨੇ ਲਿਖੇ ਹਨ। ਐਲਬਮ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ। ਐਲਬਮ ਦੇ ਰਿਲੀਜ਼ ਹੋਣ ਵਾਲੇ ਪਹਿਲੇ ਗੀਤ ਦਾ ਨਾਂ 'ਸਰਦਾਰੀ' ਹੈ, ਜਿਸ ਦਾ ਪੋਸਟਰ ਵੀ ਹਰਦੀਪ ਸਿੰਘ ਵਲੋਂ ਰਿਲੀਜ਼ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਦੇ ਬੇਟੇ ਜਸ਼ਨ ਸਿੰਘ ਵੀ ਗਾਇਕ ਹਨ, ਜਿਹੜੇ 'ਮੇਰੇ ਸਾਈਂ ਨੇ ਮੌਝਾਂ ਲਾ ਦਿੱਤੀਆਂ', 'ਅੱਲ੍ਹਾ ਵੇ' ਤੇ 'ਗਿੱਲੀ ਕੁੜਤੀ' ਵਰਗੇ ਹਿੱਟ ਗੀਤ ਗਾ ਦੇ ਚੁਕੇ ਹਨ। ਉਮੀਦ ਕਰਦੇ ਹਾਂ ਕਿ ਹਰਦੀਪ ਸਿੰਘ ਦੀ ਐਲਬਮ 'ਸ਼ੌਕ ਜਵਾਨੀ ਦੇ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲੇਗਾ।

Tags: ਹਰਦੀਪ ਸਿੰਘ Hardeep Singh ਸ਼ੌਕ ਜਵਾਨੀ ਦੇ Shaunk Jawani De ਜਸ਼ਨ ਸਿੰਘ Jashan Singh