FacebookTwitterg+Mail

ਹਾਰਡੀ ਦੇ 'ਬੈਕਬੋਨ' ਨੇ ਗਿੱਪੀ ਦੇ 'ਲਾਹੌਰ' ਨੂੰ ਪਛਾੜਿਆ

hardy sandhu
08 January, 2017 03:50:23 PM
ਜਲੰਧਰ— ਪੰਜਾਬੀ ਗਾਇਕ ਹਾਰਡੀ ਸੰਧੂ ਦਾ ਗੀਤ 'ਬੈਕਬੋਨ' ਨੇ ਗਿੱਪੀ ਗਰੇਵਾਲ ਦਾ ਗੀਤ 'ਲਾਹੌਰ' ਹਾਲੀਆ 'ਚ ਇਕੱਠੇ ਰਿਲੀਜ਼ ਹੋਏ ਹਨ। ਹਾਰਡੀ ਸੰਧੂ ਦੇ ਗੀਤ 'ਬੈਕਬੋਨ' ਨੇ ਗਿੱਪੀ ਗਰੇਵਾਲ ਦੇ ਗੀਤ 'ਲਾਹੌਰ' ਨੂੰ ਪਿੱਛੇ ਛੱਡ ਦਿੱਤਾ ਹੈ। ਯੂ-ਟਿਊਬ 'ਤੇ ਮਿਲੇ ਵਿਊਜ਼ ਮੁਤਾਬਕ ਗਿੱਪੀ ਦਾ ਗੀਤ ਹਾਰਡੀ ਦੇ ਗੀਤ ਤੋਂ ਕਾਫੀ ਪਿੱਛੇ ਹੈ। ਹਾਰਡੀ ਦੇ 'ਬੈਕਬੋਨ' ਨੂੰ ਹੁਣ ਤੱਕ 7,449,618 ਵਿਊਜ਼ ਮਿਲ ਚੁੱਕੇ ਹਨ ਅਤੇ ਗਿੱਪੀ ਦੇ 'ਲਾਹੌਰ' ਗੀਤ ਨੂੰ 2,509,895 ਵਿਊਜ਼ ਮਿਲੇ ਹਨ। ਇਹ ਦੋਵੇਂ ਗੀਤ 5 ਜਨਵਰੀ ਨੂੰ ਹੀ ਰਿਲੀਜ਼ ਹੋਏ ਸਨ।
ਜ਼ਿਕਰਯੋਗ ਹੈ ਕਿ ਇਹ ਦੋਵੇਂ ਗੀਤ ਇੱਕੋ ਜਿਹੇ ਫਲੇਵਰ ਦੇ ਵੀ ਹਨ। ਗਿੱਪੀ ਦੇ ਗੀਤ 'ਚ ਰੌਚ ਕਿੱਲਾ ਨੇ ਰੈਪ ਦਾ ਤੜਕਾ ਲਾਇਆ ਹੈ ਅਤੇ ਡਾਕਟਰ ਜ਼ਿਊਸ ਦਾ ਹਿੱਟ ਸੰਗੀਤ ਵੀ ਹੈ। ਦੂਜੇ ਪਾਸੇ ਹਾਰਡੀ ਆਪਣੀ ਹਿੱਟ ਜੋੜੀ ਜਾਨੀ ਅਤੇ ਬੀ-ਪਰਾਕ ਦੇ ਨਾਲ ਵਾਪਸ ਆਏ ਹਨ ਅਤੇ ਨਾਲ ਹੀ ਹਾਰਡੀ ਨੇ ਇਸ ਗੀਤ ਲਈ ਖਾਸ ਬਾਡੀ ਬਣਾਈ ਹੈ ਜੋ ਸ਼ਾਇਦ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇੱਕ ਫਰਕ ਇਹ ਵੀ ਹੈ ਕਿ ਹਾਰਡੀ ਦਾ ਗੀਤ ਸੋਨੀ ਮਿਊਜ਼ਿਕ ਇੰਡੀਆ 'ਤੇ ਲਾਂਚ ਹੋਇਆ ਹੈ ਅਤੇ ਗਿੱਪੀ ਦਾ ਗੀਤ ਵਾਈਟ ਹਿੱਲਜ਼ ਮਿਊਜ਼ਿਕ ਨੇ ਲਾਂਚ ਕੀਤਾ ਹੈ। ਸ਼ਾਇਦ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਗਿੱਪੀ ਦਾ ਗੀਤ ਪਿੱਛੇ ਰਹਿ ਗਿਆ ਹੈ। ਇਸਦੇ ਬਾਵਜੂਦ ਵੱਡੇ ਦਿਲ ਵਾਲੇ ਗਿੱਪੀ ਨੇ ਹਾਰਡੀ ਦਾ ਗਾਣਾ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ।

Tags: ਹਾਰਡੀ ਸੰਧੂਗਿੱਪੀ ਗਰੇਵਾਲਪਛਾੜਿਆ Hardy Sandhu Gippy Grewal repel