FacebookTwitterg+Mail

'ਗੋਲਕ...' ਦੇ ਟਰੇਲਰ 'ਚ ਹਰੀਸ਼ ਵਰਮਾ ਤੇ ਸਿੰਮੀ ਚਾਹਲ ਦੀ ਦਿਖੀ ਖਾਸ ਕੈਮਿਸਟਰੀ

harish verma and simi chahal
03 April, 2018 09:31:25 AM

ਜਲੰਧਰ(ਬਿਊਰੋ)— ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮੇ ਦੀ ਝੋਲੀ ਪਾਉਣ ਵਾਲੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੀ ਨਵੀਂ ਫਿਲਮ 13 ਅਪ੍ਰੈਲ ਨੂੰ ਵਿਸਾਖੀ ਦੇ ਤੋਹਫੇ ਵਜੋਂ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਰਿਲੀਜ਼ ਹੋ ਰਹੀ ਹੈ। 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਦਾ 23 ਮਾਰਚ ਨੂੰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਨੂੰ ਵੀ ਦਰਸ਼ਕਾਂ ਵਲੋਂ ਚੰਗਾ ਪਿਆਰ ਮਿਲੇਗਾ। ਦੱਸ ਦੇਈਏ ਕਿ ਫਿਲਮ ਦੇ ਟਰੇਲਰ ਨੂੰ ਹੁਣ ਤੱਕ 20,28,137 ਤੋਂ ਜ਼ਿਆਦਾ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ। ਇਸ ਵਾਰ ਇਸ 'ਰਿਦਮ ਬੁਆਏਜ਼' ਨਾਲ 'ਹੇਅਰ ਓਮ ਜੀ ਸਟੂਡੀਓਜ਼' ਬੈਨਰ ਵੀ ਨਿਰਮਾਤਾ ਵਜੋਂ ਸਾਹਮਣੇ ਆਇਆ ਹੈ। ਫਿਲਮ ਦੀ ਕਹਾਣੀ ਨੋਟਬੰਦੀ 'ਤੇ ਆਧਾਰਿਤ ਹੈ, ਜਦੋਂ ਰਾਤੋ-ਰਾਤ 1000 ਤੇ 500 ਦੇ ਨੋਟ ਬੰਦ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ। ਫਿਲਮ 'ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਉਨ੍ਹਾਂ ਦੀ ਆਪਸੀ ਤਕਰਾਰ ਫਿਲਮ ਨੂੰ ਨਵੇਂ ਰੰਗ 'ਚ ਭਰਦੀ ਹੈ। ਫਿਲਮ 'ਚ ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਦੀ ਅਦਾਕਾਰੀ ਤੇ ਕਾਮੇਡੀ ਦੇਖਣਯੋਗ ਹੋਵੇਗੀ। ਅਨੀਤਾ ਦੇਵਗਣ ਅਤੇ ਵਿਜੇ ਟੰਡਨ ਦਾ ਕਿਰਦਾਰ ਫਿਲਮ ਦੀ ਰਫਤਾਰ ਨੂੰ ਵਧਾਉਂਦੇ ਹਨ। ਫਿਲਮ 'ਚ ਮਹਿਮਾਨ ਅਦਾਕਾਰ ਦੇ ਤੌਰ 'ਤੇ ਅਮਰਿੰਦਰ ਗਿੱਲ ਦੀ ਐਂਟਰੀ ਹੋਵੇਗੀ। ਅਮਰਿੰਦਰ ਦਾ ਇਸ ਫਿਲਮ 'ਚ ਸ਼ੁੱਧ ਦੇਸੀ ਪੇਂਡੂ ਰੂਪ ਦਰਸ਼ਕਾਂ ਨੂੰ ਹੋਰ ਵੀ ਚੰਗਾ ਲੱਗਣ ਵਾਲਾ ਹੈ।

ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ। ਕਹਾਣੀ ਧੀਰਜ ਰਤਨ ਦੀ ਹੈ ਤੇ ਸੰਵਾਦ ਰਾਕੇਸ਼ ਧਵਨ ਦੇ ਹਨ ਤੇ ਸੰਗੀਤ ਜਤਿੰਦਰ ਸ਼ਾਹ ਹੈ। ਫਿਲਮ ਦੇ ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਸਹਿ ਨਿਰਮਾਤਾ ਅਮੀਰ ਵਿਰਕ, ਜਸਪਾਲ ਸੰਧੂ ਤੇ ਮੁਨੀਸ਼ ਸਾਹਨੀ ਹਨ। ਟਰੇਲਰ 'ਚ ਪੇਂਡੂ ਧਰਾਤਲ ਦੀ ਪੇਸ਼ਕਾਰੀ ਕੀਤੀ ਗਈ ਹੈ, ਉਥੇ ਸਧਾਰਨ ਇਨਸਾਨ ਦੀ ਜ਼ਿੰਦਗੀ 'ਚ ਪੈਸੇ ਦਾ ਮਹੱਤਵ ਅਤੇ ਪੈਸਾ ਕਮਾਉਣ ਤੇ ਬਚਾਉਣ ਲਈ ਕੀਤੀਆਂ ਜਾਂਦੀਆਂ ਜੁਗਤਬੰਦੀਆਂ ਨੂੰ ਦਿਖਾਇਆ ਗਿਆ ਹੈ। ਦਰਸ਼ਕਾਂ ਨੂੰ ਆਸ ਹੈ ਕਿ ਇਹ ਫਿਲਮ ਚਾਲੂ ਸਾਲ ਦੀ ਪਹਿਲੀ ਸੁਪਰਹਿੱਟ ਪੰਜਾਬੀ ਫਿਲਮ ਹੋਣ ਦਾ ਮਾਣ ਹਾਸਲ ਕਰੇਗੀ।


Tags: Golak Bugni Bank Te BatuaTrailerHarish VermaSimi ChahalJaswinder BhallaBN SharmaAmrinder GillJatinder ShahKsshitij Chaudhary

Edited By

Sunita

Sunita is News Editor at Jagbani.