FacebookTwitterg+Mail

ਪਿਆਰ ਕਰਨ ਵਾਲਿਆਂ ਦੇ ਦਿਲ 'ਚ ਉਤਰ ਜਾਵੇਗਾ 'ਮਿਰਜੀਆ' ਦਾ ਦੂਜਾ ਟਰੈਲਰ

27 September, 2016 12:59:28 PM
ਮੁੰਬਈ- ਫਿਲਮ 'ਮਿਰਜੀਆ' ਨਾਲ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਅਤੇ ਸਿਆਮੀ ਖੇਰ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ। ਇਸ ਫਿਲਮ ਦਾ ਦੂਜਾ ਟਰੈਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਨੂੰ ਮਸ਼ਹੂਰ ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਡਾਇਰੈਕਟ ਕੀਤਾ ਹੈ। ਮਿਰਜੀਆ ਅਤੇ ਸਾਹਿਬਾ ਦੀ ਟ੍ਰੈਜਿਕ ਲਵਸਟੋਰੀ 'ਤੇ ਆਧਾਰਿਤ 'ਮਿਰਜੀਆ' ਦੇ ਇਸ ਟਰੈਲਰ ਦੀ ਸ਼ੁਰੂਆਤ ਗੀਤ ਨਾਲ ਹੁੰਦੀ ਹੈ, ਜਿਸ 'ਚ ਹਰਸ਼ਵਰਧਨ ਬੇਹਤਰੀਨ ਲੁੱਕ ਅਤੇ ਦਮਦਾਰ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ। ਇਸ ਟਰੈਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ 'ਮਿਰਜੀਆ' ਮੋਹੱਬਤ ਅਤੇ ਉਸ ਮੋਹੱਬਤ ਦੇ ਦੁਸ਼ਮਣਾਂ ਦੇ ਵਿੱਚ ਦੀ ਲੜਾਈ ਦੀ ਕਹਾਣੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੇ ਫਿਲਮ ਦਾ ਪਹਿਲਾ ਟਰੈਲਰ ਕਾਫੀ ਸੁਰਖੀਆਂ ਬਟੋਰ ਚੁੱਕਾ ਹੈ। ਉੱਥੇ ਦੂਜੇ ਪਾਸੇ ਫਿਲਮ ਦੇ ਗੀਤ ਪਹਿਲੇ ਹੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕੇ ਹਨ। ਇਸ ਫਿਲਮ ਦੀ ਕਹਾਣੀ ਨੂੰ ਗੁਲਜ਼ਾਰ ਨੇ ਲਿਖਿਆ ਹੈ। ਟਰੈਲਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਫਿਲਮ ਦੀ ਸ਼ੂਟਿੰਗ ਬੇਹਤਰੀਨ ਥਾਵਾਂ 'ਤੇ ਹੋਈ ਹੈ। ਫਿਲਮ ਦਾ ਸੰਗੀਤ ਸ਼ੰਕਰ-ਅਹਿਸਾਨ-ਲਾਏ ਦੀ ਟੀਮ ਨੇ ਦਿੱਤਾ ਹੈ। ਇਸ ਦੇ ਗੀਤਕਾਰ ਗੁਲਜ਼ਾਰ ਹਨ।

Tags: ਹਰਸ਼ਵਰਧਨ ਕਪੂਰ ਸਿਆਮੀ ਖੇਰharshvardhan kapoor mirzya loveਮਿਰਜੀਆਪਿਆਰ

About The Author

Anuradha Sharma

Anuradha Sharma is News Editor at Jagbani.