FacebookTwitterg+Mail

ਯੂਟਿਊਬ 'ਤੇ 12 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹਰਸਨ ਜੋਤ ਦਾ ਗੀਤ 'ਘੂਰੀਆਂ' (ਵੀਡੀਓ)

harsun jot ghooriyan song
21 November, 2017 08:07:05 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਰਸਨ ਜੋਤ ਦਾ 21 ਅਕਤੂਬਰ ਨੂੰ ਰਿਲੀਜ਼ ਹੋਇਆ ਗੀਤ 'ਘੂਰੀਆਂ' ਹੁਣ ਤਕ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਹਰਸਨ ਜੋਤ ਨੇ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਗੀਤ ਦੇ ਬੋਲ ਸੂਰਜ ਝੰਡੇਰ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਅਰਬਨ ਫੋਕ ਨੇ ਦਿੱਤਾ ਹੈ। ਵੀਡੀਓ ਸ਼ਾਹਨਵਾਜ਼ ਅਲੀ ਤੇ ਦਿ ਬਿੱਗਰ ਪਿਕਚਰਜ਼ ਫਿਲਮਜ਼ ਵਲੋਂ ਬਣਾਈ ਗਈ ਹੈ।

ਵੀਡੀਓ 'ਚ ਕਾਫੀ ਖੂਬਸੂਰਤ ਇਫੈਕਟਸ ਦੇਖਣ ਨੂੰ ਮਿਲ ਰਹੇ ਹਨ, ਜਿਹੜੇ ਵੀਡੀਓ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਹਨ। ਵੀਡੀਓ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਮਿਕਸ ਤੇ ਮਾਸਟਰ ਸੁਮਿਤ ਗਰੋਵਰ ਨੇ ਕੀਤਾ ਹੈ।


Tags: Harsun Jot Ghooriyan Urban Folk Suraj Jhander White Hill Music