FacebookTwitterg+Mail

'ਘੂਰੀਆਂ' ਗੀਤ ਨਾਲ ਇਨ੍ਹੀਂ ਦਿਨੀਂ ਚਰਚਾ 'ਚ ਹਨ ਪੰਜਾਬੀ ਗਾਇਕ ਹਰਸਨ ਜੋਤ (ਵੀਡੀਓ)

harsun jot new song ghooriyan
21 November, 2017 07:22:07 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਰਸਨ ਜੋਤ ਆਪਣੇ ਗੀਤ 'ਘੂਰੀਆਂ' ਨਾਲ ਇਨ੍ਹੀਂ ਦਿਨੀਂ ਚਰਚਾ 'ਚ ਹਨ। ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ 21 ਅਕਤੂਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਹਰਸਨ ਜੋਤ ਨੇ ਗੀਤ ਨੂੰ ਖੂਬਸੂਰਤ ਢੰਗ ਨਾਲ ਗਾਇਆ ਹੈ। ਵੀਡੀਓ 'ਚ ਬੇਹੱਦ ਕਿਊਟ ਅੰਦਾਜ਼ ਹਰਸਨ ਜੋਤ ਦਾ ਦੇਖਣ ਨੂੰ ਮਿਲ ਰਿਹਾ ਹੈ। ਇਹੀ ਨਹੀਂ ਵੀਡੀਓ 'ਚ ਪਾਏ ਗਏ ਛੋਟੇ-ਛੋਟੇ ਇਫੈਕਟਸ ਕਾਫੀ ਸ਼ਾਨਦਾਰ ਲੱਗ ਰਹੇ ਹਨ।
'ਘੂਰੀਆਂ' ਗੀਤ ਨੂੰ ਸੂਰਜ ਝੰਡੇਰ ਨੇ ਲਿਖਿਆ ਹੈ, ਜਦਕਿ ਇਸ ਨੂੰ ਸੰਗੀਤ ਅਰਬਨ ਫੋਕ ਨੇ ਦਿੱਤਾ ਹੈ। ਵੀਡੀਓ ਸ਼ਾਹਨਵਾਜ਼ ਅਲੀ ਤੇ ਦਿ ਬਿੱਗਰ ਪਿਕਚਰਸ ਫਿਲਮਜ਼ ਵਲੋਂ ਬਣਾਈ ਗਈ ਹੈ।


Tags: Harsun Jot Ghooriyan White Hill Music Urban Folk Suraj Jhander