FacebookTwitterg+Mail

Movie Review : 'ਹਸੀਨਾ ਪਾਰਕਰ'

haseena parkar
22 September, 2017 05:23:03 PM

ਮੁੰਬਈ— ਨਿਰਦੇਸ਼ਕ ਅਪੂਰਵਾ ਲਖੀਆ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਸੀਨਾ ਪਾਰਕਰ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਸ਼ਰਧਾ ਕਪੂਰ, ਅੰਕੂਰ ਭਾਟੀਆ, ਸਿਧਾਂਤ ਕਪੂਰ, ਦਧਿ ਪਾਂਡੇ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜ਼ਾਰੀ ਕੀਤਾ ਗਿਆ ਹੈ।
ਕਹਾਣੀ
ਇਹ ਕਹਾਣੀ ਮੁੰਬਈ 'ਚ 2007 ਦੇ ਅਦਾਲਤ ਦੇ ਕਮਰੇ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਹਸੀਨਾ ਪਾਰਕਰ (ਸ਼ਰਧਾ ਕਪੂਰ) 'ਤੇ ਕਈ ਕੇਸਾਂ ਤਹਿਤ ਸੁਣਵਾਈ ਹੁੰਦੀ ਹੈ। ਵਕੀਲ (ਪ੍ਰਿਯੰਕਾ ਸੇਤਿਆ) ਦੇ ਪੁੱਛੇ ਜਾਣ 'ਤੇ ਹਸੀਨਾ ਪਾਰਕਰ ਆਪਣੇ ਪਿਤਾ (ਦਧਿ ਪਾਂਡੇ), ਭਾਈ ਦਾਓਦ (ਸਿਧਾਂਤ ਕਪੂਰ) ਅਤੇ ਪਿਤਾ (ਅੰਕੂਰ ਭਾਟੀਆ) ਦੇ ਬਾਰੇ 'ਚ ਅਜਿਹੀਆਂ ਗੱਲਾਂ ਦੱਸਦੀ ਹੈ। ਇਸ ਦੌਰਾਨ ਬਾਬਰੀ ਮਸਜਿਦ, ਹਿੰਦੂ ਮੁਸਲਿਮ ਦੰਗੇ, ਮੁੰਬਈ ਬਲਾਸਟ ਵਰਗੀਆਂ ਘਟਨਾਵਾਂ ਦਾ ਜ਼ਿਕਰ ਹੁੰਦਾ ਹੈ। ਪਰਿਵਾਰਕ ਮੁਦਿਆਂ ਦੇ ਨਾਲ ਹੀ ਅਹਿਮ ਗੱਲਾਂ ਵੱਲ ਧਿਆਨ ਆਕਰਸ਼ਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਾਕੀ ਦੀ ਸਟੋਰੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਅਤੇ ਖਾਸ ਤੌਰ 'ਤੇ ਸਕ੍ਰੀਨ ਪਲੇਅ ਕਾਫੀ ਕਮਜ਼ੋਰ ਹੈ ਜਿਸਦੀ ਵਜ੍ਹਾ ਕਰਕੇ ਫਿਲਮ ਇਕ ਸਮੇਂ ਤੋਂ ਬਾਅਦ ਕਾਫੀ ਬੋਰ ਕਰਦੀ ਹੈ। ਫਿਲਮ ਦੀ ਕਾਸਟਿੰਗ ਵੀ ਕਾਫੀ ਕਮਜ਼ੋਰ ਹੈ। ਸਿਧਾਂਤ ਕਪੂਰ ਦੇ ਰੂਪ 'ਚ ਅਸੀਂ ਸਭ ਤੋਂ ਕਮਜ਼ੋਰ ਅੰਡਰਵਰਲਡ ਡੌਨ ਦੇਖਿਆ ਹੈ। ਉਸ ਦੇ ਕਿਰਦਾਰ 'ਚ ਜ਼ਿਆਦਾ ਮਿਹਨਤ ਕੀਤੀ ਜਾ ਸਕਦੀ ਸੀ ਅਤੇ ਫਿਲਮ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ। ਫਿਲਮ ਦਾ ਸੈਕਿੰਡ ਹਾਫ ਕਾਫੀ ਕਮਜ਼ੋਰ ਲੱਗਦਾ ਹੈ।
ਬਾਕਸ ਆਫਿਸ
ਪ੍ਰੋਡਕਸ਼ਨ ਅਤੇ ਪ੍ਰਮੋਸ਼ਨ ਮਿਲਾ ਕੇ ਫਿਲਮ ਦਾ ਬਜ਼ਟ ਕਰੀਬ 30-35 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਕਮਾਈ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।


Tags: Haseena Parkar Review Apoorva Lakhia Shraddha Kapoor Siddhanth Kapoor Hindi Film