FacebookTwitterg+Mail

ਇੰਟੀਮੇਟ ਸੀਨਜ਼ ਨਾਲ ਭਰਪੂਰ 'ਹੇਟ ਸਟੋਰੀ 4' ਟਰੇਲਰ ਰਿਲੀਜ਼ (ਵੀਡੀਓ)

hate story 4
27 January, 2018 07:16:37 PM

ਮੁੰਬਈ (ਬਿਊਰੋ)— ਬਾਲੀਵੁੱਡ ਨਿਰਦੇਸ਼ਕ ਵਿਸ਼ਾਲ ਪਾਂਡਿਆ ਦੀ 'ਹੇਟ ਸਟੋਰੀ' ਸੀਰੀਜ਼ ਆਪਣੀ ਬੋਲਡਨੈੱਸ ਲਈ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਇਸ ਸੀਰੀਜ਼ ਦੀ ਅਗਲੀ ਫਿਲਮ 'ਹੇਟ ਸਟੋਰੀ 4' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ 'ਚ ਇੰਟੀਮੇਟ ਤੇ ਬੋਲਡ ਸੀਨਜ਼ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਟਰੇਲਰ 'ਚ ਕਈ ਦਮਦਾਰ ਡਾਇਲਾਗ ਵੀ ਹਨ। ਟਰੇਲਰ ਦੇਖਣ ਤੋਂ ਬਾਅਦ ਫਿਲਮ ਦੀ ਕਹਾਣੀ ਬਾਰੇ ਸਾਫ ਪਤਾ ਲੱਗ ਰਿਹਾ ਹੈ। ਇਹ ਇਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸਨੂੰ 2 ਭਰਾਵਾਂ ਨਾਲ ਪਿਆਰ ਹੋ ਜਾਂਦਾ ਹੈ। ਇਕ ਨੂੰ ਉਹ ਖੁਦ ਪਿਆਰ ਕਰਦੀ ਹੈ ਤੇ ਦੂਜਾ ਜ਼ਬਰਦਸਤੀ ਉਸਨੂੰ ਹਾਸਲ ਕਰਨਾ ਚਾਹੁੰਦਾ ਹੈ। ਇਨ੍ਹਾਂ ਦੋਹਾਂ ਭਰਾਵਾਂ ਦੇ ਪਿਤਾ ਦਾ ਕਿਰਦਾਰ ਅਭਿਨੇਤਾ ਗੁਲਸ਼ਨ ਗਰੋਵਰ ਨਿਭਾਅ ਰਹੇ ਹਨ।

ਦੱਸਣਯੋਗ ਹੈ ਕਿ 'ਹੇਟ ਸਟੋਰੀ 4' 'ਚ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਅਭਿਨੇਤਾ ਕਰਨ ਵਾਹੀ ਅਹਿਮ ਭੂਮਿਕਾ 'ਚ ਹਨ। ਟਰੇਲਰ 'ਚ ਦੋਵਾਂ ਦੀ ਕੈਮਿਸਟਰੀ ਜ਼ਬਰਦਸਤ ਦੇਖਣ ਨੂੰ ਮਿਲੀ ਹੈ। ਉੱਥੇ ਹੀ ਇਹ ਫਿਲਮ ਬੋਲਡ ਸੀਨਜ਼ ਦੇ ਮਾਮਲੇ 'ਚ ਪਹਿਲੀਆਂ ਤਿੰਨ ਸੀਰੀਜ਼ ਨਾਲੋਂ ਬਿਹਰਤ ਹੈ। ਇਸ ਤੋਂ ਇਲਾਵਾ ਇਹ ਫਿਲਮ 9 ਮਾਰਚ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Urvashi Rautela Karan Wahi Vishal Pandya Hate Story 4 Trailer Hindi Film

Edited By

Kapil Kumar

Kapil Kumar is News Editor at Jagbani.