FacebookTwitterg+Mail

Movie Review : ਲਵ, ਸਸਪੈਂਸ ਅਤੇ ਧੋਖੇ ਦੀ ਕਹਾਣੀ ਹੈ 'ਹੇਟ ਸਟੋਰੀ 4'

hate story 4
09 March, 2018 06:09:20 PM

ਮੁੰਬਈ (ਬਿਊਰੋ)— ਨਿਰਦੇਸ਼ਕ ਵਿਸ਼ਾਲ ਪਾਂਡਿਆ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਹੇਟ ਸਟੋਰੀ 4' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਵਿਵਾਨ ਭਟੇਨਾ, ਕਰਨ ਵਾਹੀ, ਉਰਵਸ਼ੀ ਰੌਤੇਲਾ, ਇਹਾਨਾ ਢਿੱਲੋਂ, ਗੁਲਸ਼ਨ ਗਰੋਵਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ 'A' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਕੁਝ ਅਜਿਹੀ ਹੈ ਤਾਸ਼ਾ (ਉਰਵਸ਼ੀ ਰੌਤੇਲਾ) ਟਾਪ ਦੀ ਅਭਿਨੇਤਰੀ ਬਣਨਾ ਚਾਹੁੰਦੀ ਹੈ। ਇਸ ਦੌਰਾਨ ਹੀ ਉਸ ਦੀ ਮੁਲਾਕਾਤ ਇਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਰਾਜਵੀਰ ਖੁਰਾਨਾ (ਕਰਨ ਵਾਹੀ) ਨਾਲ ਹੁੰਦੀ ਹੈ, ਜਿਸ ਨੂੰ ਉਹ ਪਸੰਦ ਕਰਨ ਲੱਗਦੀ ਹੈ। ਰਾਜਵੀਰ ਵੀ ਉਸ ਨੂੰ ਪਿਆਰ ਕਰਨ ਲੱਗਦਾ ਹੈ। ਰਾਜਵੀਰ ਦਾ ਭਰਾ ਆਰਯਨ ਖੁਰਾਨਾ (ਵਿਵਾਨ ਭਟੇਨਾ) ਜੋ ਕਾਫੀ ਅਮੀਰ ਹੈ, ਉੱਥੇ ਹੀ ਆਰਯਨ ਦੀ ਇਕ ਪ੍ਰੇਮਿਕਾ ਹੈ ਮਾਇਆ (ਇਹਾਨਾ ਢਿੱਲੋਂ)। ਪ੍ਰੇਮਿਕਾ ਹੋਣ ਦੇ ਬਾਵਜੂਦ ਆਰਯਨ ਦਾ ਦਿੱਲ ਤਾਸ਼ਾ 'ਤੇ ਆ ਜਾਂਦਾ ਹੈ। ਇਕ ਪਾਰਟੀ 'ਚ ਆਰਯਨ ਧੋਖੇ ਨਾਲ ਉਸਨੂੰ ਨੀਂਦ ਦੀਆਂ ਗੋਲੀਆਂ ਦਿੰਦਾ ਹੈ ਅਤੇ ਫਿਰ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ। ਜਦੋਂ ਤਾਸ਼ਾ ਨੂੰ ਹੋਸ਼ ਆਉਂਦਾ ਹੈ ਤਾਂ ਉਹ ਕਹਿੰਦੀ ਹੈ ਕਿ ਇਸ ਬਾਰੇ 'ਚ ਜਦੋਂ ਉਸਦੇ ਭਰਾ ਨੂੰ ਪਤਾ ਲੱਗੇਗਾ ਤਾਂ ਕੀ ਹੋਵੇਗਾ? ਤਾਸ਼ਾ ਉਸਨੂੰ ਇਹ ਯਾਦ ਦਿਵਾਉਂਦੀ ਹੈ ਕਿ ਉਸਦੀ ਇਕ ਪ੍ਰੇਮਿਕਾ ਵੀ ਹੈ। ਇਸ ਦੌਰਾਨ ਹੀ ਰਾਜਵੀਰ ਨੂੰ ਇਹ ਸਭ ਪਤਾ ਲੱਗਦਾ ਹੈ। ਕਹਾਣੀ 'ਚ ਟਵਿਟਸ ਉਦੋਂ ਆਉਂਦਾ ਹੈ ਜਦੋਂ ਪਤਾ ਚਲਦਾ ਹੈ ਕਿ ਇਹ ਸਾਰੀ ਯੋਜਨਾ ਤਾਸ਼ਾ ਦੀ ਹੀ ਸੀ। ਤਾਸ਼ਾ ਇੰਝ ਕਿਉਂ ਕਰਦੀ ਹੈ? ਆਖਿਰ ਉਸਦਾ ਮਕਸਦ ਕੀ ਹੈ? ਕੀ ਰਾਜਵੀਰ ਵੀ ਉਸ ਨਾਲ ਮਿਲਿਆ ਹੁੰਦਾ ਹੈ। ਇਨ੍ਹਾਂ ਸਭ ਸਵਾਲਾਂ ਦੇ ਜਵਾਬ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਨਿਰਦੇਸ਼ਨ
ਫਿਲਮ ਦਾ ਨਿਰਦੇਸ਼ਨ ਕਾਫੀ ਵਧੀਆ ਹੈ। ਫਿਲਮ 'ਚ ਬੋਲਡ ਸੀਨਜ਼ ਤੋਂ ਇਲਾਵਾ ਜ਼ਬਰਦਸਤ ਡਾਇਲਾਗਜ਼ ਦੀ ਭਰਮਾਰ ਹੈ। ਫਿਲਮ 'ਚ ਰੋਮਾਂਸ ਅਤੇ ਬਦਲੇ ਦੀ ਭਾਵਨਾ ਨੂੰ ਦਿਖਾਇਆ ਗਿਆ ਹੈ।

ਬਾਕਸ ਆਫਿਸ
ਪ੍ਰਮੋਸ਼ਨ ਦੇ ਨਾਲ ਫਿਲਮ ਦਾ ਬਜਟ ਕਰੀਬ 18 ਕਰੋੜ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਫਿਲਮ ਨੇ ਸੈਟੇਲਾਈਟ, ਡਿਜੀਟਲ ਅਤੇ ਓਵਰਸੀਜ਼ ਤੋਂ 12 ਕਰੋੜ ਪਹਿਲਾਂ ਹੀ ਕਮਾ ਲਏ ਹਨ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।


Tags: Urvashi Rautela Karan Wahi Ihana Dhillon Hate Story 4 Review Hindi Film

Edited By

Kapil Kumar

Kapil Kumar is News Editor at Jagbani.