FacebookTwitterg+Mail

Box Office : 'ਹੇਟ ਸਟੋਰੀ 4' ਨੇ 4 ਦਿਨਾਂ 'ਚ ਕਮਾਏ ਇੰਨੇ ਕਰੋੜ

hate story 4
13 March, 2018 07:18:29 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਦੀ ਫਿਲਮ 'ਹੇਟ ਸਟੋਰੀ 4' ਨੂੰ ਰਿਲੀਜ਼ ਹੋਏ 4 ਦਿਨ ਬੀਤ ਚੁੱਕੇ ਹਨ। ਇਹ ਫਿਲਮ ਇੰਟੀਮੇਟ ਅਤੇ ਬੋਲਡ ਸੀਨਜ਼ ਦੀ ਵਜ੍ਹਾ ਕਰਕੇ ਕਾਫੀ ਚਰਚਾ 'ਚ ਸੀ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 3.76 ਕਰੋੜ, ਦੂਜੇ ਦਿਨ ਸ਼ਨੀਵਾਰ 4.19 ਕਰੋੜ, ਤੀਜੇ ਦਿਨ ਐਤਵਾਰ 4.62 ਕਰੋੜ ਅਤੇ ਚੋਥੇ ਦਿਨ ਸੋਮਵਾਰ 2.09 ਕਰੋੜ ਦੀ ਕਮਾਈ ਕਰ ਲਈ ਹੈ। ਇਸ ਹਿਸਾਬ ਨਾਲ ਫਿਲਮ ਨੇ ਕੁੱਲ ਮਿਲਾ ਕੇ 4 ਦਿਨਾਂ 'ਚ 14.66 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।

ਦੱਸਣਯੋਗ ਹੈ ਕਿ 'ਹੇਟ ਸਟੋਰੀ 4' ਦਾ ਨਿਰਦੇਸ਼ਨ ਵਿਸ਼ਾਲ ਪਾਂਡਿਆ ਨੇ ਕੀਤਾ ਹੈ। ਉਰਵਸ਼ੀ ਰੌਤੇਲਾ ਤੋਂ ਇਲਾਵਾ ਇਹਾਨਾ ਢਿੱਲੋਂ, ਵਿਵਾਨ ਭਟੇਨਾ, ਕਰਨ ਵਾਹੀ, ਗੁਲਸ਼ਨ ਗਰੋਵਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜ਼ਟ 12 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।


Tags: Urvashi Rautela Karan Wahi Ihana Dhillon Hate Story 4 Box Office Hindi Film

Edited By

Kapil Kumar

Kapil Kumar is News Editor at Jagbani.