FacebookTwitterg+Mail

B'day: ਜਦੋਂ ਸ਼ੂਟਿੰਗ ਦੌਰਾਨ ਬੰਦ ਕਮਰੇ 'ਚ ਧਰਮਿੰਦਰ ਨਾਲ ਚਾਦਰ 'ਚ ਲਿਪਟੀ ਮਿਲੀ ਸੀ ਹੇਮਾ ਮਾਲਿਨੀ

hema malini
16 October, 2017 05:30:03 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰ ਤੇ ਅਦਾਕਾਰਾ ਵਿਚਕਾਰ ਪਿਆਰ ਹੋ ਜਾਣਾ ਬੇਹੱਦ ਆਮ ਹੋ ਗਿਆ ਹੈ ਪਰ ਜ਼ਰਾ, ਸੋਚੋਂ 70 ਦੇ ਦਹਾਕੇ 'ਚ ਕੀ ਬਾਲੀਵੁੱਡ 'ਚ ਪਿਆਰ ਕਰਨਾ ਇੰਨਾ ਹੀ ਸੌਖਾ ਸੀ, ਜਿੰਨਾ ਅੱਜ ਹੈ? ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਸਭ ਤੋਂ ਸਫਲ ਲਵ ਸਟੋਰੀ ਧਰਮਿੰਦਰ 'ਤੇ ਹੇਮਾ ਮਾਲਿਨੀ ਦੀ।
Punjabi Bollywood Tadka

ਜਾਣਕਾਰੀ ਮੁਤਾਬਕ ਅੱਜ ਹੇਮਾ ਮਾਲਿਨੀ ਦਾ 69ਵਾਂ ਜਨਮਦਿਨ ਹੈ। ਜਨਮਦਿਨ ਦੇ ਵਿਸ਼ੇਸ਼ ਮੌਕੇ 'ਤੇ ਅਸੀਂ ਅੱਜ ਤੁਹਾਨੂੰ ਉਨ੍ਹਾਂ ਬਾਰੇ ਇਕ ਹੈਰਾਨੀਜਨਕ ਘਟਨਾ ਦੱਸਣ ਜਾ ਰਹੇ ਹਾਂ। ਅਸਲ 'ਚ ਫਿਲਮ 'ਸ਼ੋਲ੍ਹੇ' ਦੀ ਸ਼ੂਟਿੰਗ ਦੌਰਾਨ ਇਨ੍ਹਾਂ ਦੋਹਾਂ ਦੀ ਇਕ ਅਜਿਹੀ ਬੋਲਡ ਤਸਵੀਰ ਵਾਇਰਲ ਹੋਈ, ਜਿਸ ਨੇ ਬਾਲੀਵੁੱਡ 'ਚ ਕਈ ਮਹੀਨਿਆਂ ਤੱਕ ਹੰਗਾਮਾ ਮਚਾਈ ਰੱਖਿਆ।

Punjabi Bollywood Tadka

ਅਸਲ 'ਚ ਫਿਲਮ 'ਸ਼ੋਲ੍ਹੇ' ਦੀ ਸ਼ੂਟਿੰਗ ਤੋਂ ਬਾਅਦ ਜਦੋਂ ਵੀ ਇਨ੍ਹਾਂ ਦੋਹਾਂ ਨੂੰ ਸਮਾਂ ਮਿਲਦਾ ਸੀ ਤਾਂ ਉਹ ਸਾਰਿਆ ਤੋਂ ਲੁੱਕ ਕੇ ਇੱਕਲੇ ਮਿਲਦੇ ਹੁੰਦੇ ਸਨ। ਡ੍ਰੀਮ ਗਰਲ ਦੇ ਨਾਂ ਨਾਲ ਮਸ਼ਹੂਰ ਹੇਮਾ ਮਾਲਿਨੀ ਉਸ ਸਮੇਂ ਜਵਾਨ ਦਿਲਾਂ ਦੀ ਧੜਕਣ ਮੰਨੀ ਜਾਂਦੀ ਸੀ।

Punjabi Bollywood Tadka

ਫੈਂਸ ਦੇ ਨਾਲ-ਨਾਲ ਕਈ ਸਟਾਰਜ਼ ਵੀ ਉਨ੍ਹਾਂ ਦੀ ਖੂਬਸੂਰਤੀ ਦੇ ਕਾਇਲ ਸਨ। ਅਜਿਹੇ 'ਚ ਜਦੋਂ ਉਨ੍ਹਾਂ ਤੇ ਧਰਮਿੰਦਰ ਵਿਚਕਾਰ ਰੋਮਾਂਸ ਦੀਆਂ ਖਬਰਾਂ ਸੁਰਖੀਆਂ ਬਣੀਆਂ ਤਾਂ ਸਾਰਿਆ ਦੇ ਦਿਲ ਟੁੱਟ ਗਏ।
ਖਬਰਾਂ ਦੀ ਮੰਨੀਏ ਤਾਂ ਇਕ ਨਿਰਦੇਸ਼ਕ ਨੇ ਚੇਨਈ ਦੇ ਹੋਟਲ 'ਚ ਧਰਮਿੰਦਰ ਤੇ ਹੇਮਾ ਮਾਲਿਨੀ ਨੂੰ ਜਦੋਂ ਇਤਰਾਜ਼ਯੋਗ ਹਾਲਤ 'ਚ ਫੜਿਆ ਤਾਂ ਉਨ੍ਹਾਂ ਦਾ ਇਹ ਪਿਆਰ ਸਾਰਿਆ ਦੇ ਸਾਹਮਣੇ ਆ ਗਿਆ। 

Punjabi Bollywood Tadka
ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਦੋਹਾਂ ਵਿਚਕਾਰ ਕਾਫੀ ਡੂੰਘੀ ਦੋਸਤੀ ਹੈ ਪਰ ਇਸ ਤਸਵੀਰ ਨੇ ਇਹ ਸਿੱਧ ਕਰ ਦਿੱਤਾ ਕਿ ਇਨ੍ਹਾਂ ਦਾ ਰਿਸ਼ਤਾ ਦੋਸਤੀ ਤੋਂ ਵੱਧ ਕੇ ਹੈ। ਇਸ ਤਸਵੀਰ ਦੀ ਵਜ੍ਹਾ ਧਰਮਿੰਦਰ ਤੇ ਹੇਮਾ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਣੀਆਂ ਦਾ ਸਾਹਮਣਾ ਵੀ ਕਰਨਾ ਪਿਆ।

Punjabi Bollywood Tadka

ਉੱਥੇ ਫਿਲਮ ਦੀ ਸ਼ੋਲੇ ਦੀ ਸ਼ੂਟਿੰਗ ਦੌਰਾਨ ਐਕਟਰ ਸੰਜੀਵ ਕੁਮਾਰ ਨੇ ਹੇਮਾ ਮਾਲਿਨੀ ਨੂੰ ਵਿਆਹ ਦਾ ਪ੍ਰਸਤਾਵ ਵੀ ਭੇਜਿਆ ਸੀ। ਇੰਨਾ ਹੀ ਨਹੀਂ ਜਤਿੰਦਰ ਵੀ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਹੇਮਾ ਨੂੰ ਤਾਂ ਸਿਰਫ ਧਰਮਿੰਦਰ ਨਾਲ ਪਿਆਰ ਸੀ ਤੇ ਉਹ ਉਨ੍ਹਾਂ ਦੀ ਦੁਲਹਨ ਬਣਨਾ ਚਾਹੁੰਦੀ ਸੀ, ਜਦਕਿ ਧਰਮਿੰਦਰ ਪਹਿਲਾਂ ਤੋਂ ਹੀ ਵਿਆਹੇ ਸਨ ਤੇ ਉਨ੍ਹਾਂ ਦੇ ਦੋ ਬੱਚੇ (ਸੰਨੀ, ਬੌਬੀ) ਵੀ ਸਨ।

Punjabi Bollywood Tadka Punjabi Bollywood Tadka Punjabi Bollywood Tadka


Tags: Hema Malini Dharmendra Birthday special Sanjeev KumarJitendraSholeyLove storyBollywood celebrity