ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦੀ ਬਾਇਓਗ੍ਰਾਫੀ 'ਬਿਓਂਡ ਦਿ ਡ੍ਰੀਮ ਗਰਲ' ਸੋਮਵਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਲਾਂਚ ਕੀਤੀ ਗਈ। ਇਸ ਮੌਕੇ 'ਤੇ ਦੀਪਿਕਾ ਪਾਦੂਕੋਣ ਵੀ ਮੌਜੂਦ ਰਹੀ। ਹੇਮਾ ਅਤੇ ਦੀਪਿਕਾ ਨੇ ਇਸ ਦੌਰਾਨ ਆਪਣੇ-ਆਪਣੇ ਹਿਸਟੋਰਿਕਲ ਕੈਰੇਕਟਰ 'ਤੇ ਗੱਲ ਕੀਤੀ। ਹੇਮਾ ਨੇ ਜਿੱਥੇ ਰਜ਼ੀਆ ਅਤੇ ਮੀਰਾ ਦਾ ਜ਼ਿਕਰ ਕੀਤਾ, ਉੱਥੇ ਦੀਪਿਕਾ ਨੇ 'ਮਸਤਾਨੀ' ਅਤੇ 'ਪਦਮਾਵਤੀ' ਦੀ ਗੱਲ ਕੀਤੀ।
ਹੇਮਾ ਮਾਲਿਨੀ ਨੇ ਕਿਹਾ ਕਿ ਉਨ੍ਹਾਂ ਨੂੰ 'ਪਦਮਾਵਤੀ' ਦਾ ਟਰੇਲਰ ਬਹੁਤ ਪਸੰਦ ਆਇਆ ਹੈ। ਦੀਪਿਕਾ ਅਤੇ ਉਨ੍ਹਾਂ ਦੀਆਂ ਫਿਲਮਾਂ ਦੀ ਚੁਆਈਸ ਤੋਂ ਵੀ ਬਹੁਤ ਪ੍ਰਭਾਵਿਤ ਹਨ। ਡ੍ਰੀਮ ਗਰਲ ਕਹਿਲਾਉਣ ਵਾਲੀ ਹੇਮਾ ਨੇ ਅੱਗੇ ਕਿਹਾ 'ਦੀਪਿਕਾ ਪਾਦੂਕੋਣ' ਅੱਜ ਦੇ ਸਮੇਂ ਦੀ 'ਡ੍ਰੀਮ ਗਰਲ' ਹੈ।
ਹੇਮਾ ਮਾਲਿਨੀ ਨੇ ਕਿਹਾ ਹੈ, ''ਦੀਪਿਕਾ ਬਹੁਤ ਲੱਕੀ ਹੈ ਕਿ ਉਹ ਸੰਜੇ ਲੀਲਾ ਭੰਸਾਲੀ ਵਰਗੇ ਕਲਾਕਾਰ ਨਾਲ ਕੰਮ ਕਰ ਰਹੀ ਹੈ।'' ਇਸ ਦੇ ਜਵਾਬ ਵਿਚ ਦੀਪਿਕਾ ਨੇ ਕਿਹਾ ਕਿ ਸੰਜੇ ਸਰ ਨੇ ਮੈਨੂੰ ਵੱਖਰੇ-ਵੱਖਰੇ ਕਿਰਦਾਰ ਨਿਭਾਉਣ ਨੂੰ ਦਿੱਤੇ।
'ਲੀਲਾ', 'ਮਸਤਾਨੀ' ਅਤੇ 'ਪਦਮਾਵਤੀ'। ਮੈਂ ਅਸਲ ਵਿਚ ਉਨ੍ਹਾਂ ਨਾਲ ਕੰਮ ਕਰਕੇ ਖੁਦ ਨੂੰ ਲੱਕੀ ਮੰਨਦੀ ਹਾਂ।
ਜਿੰਦਗੀ ਦੇ ਇਸ ਪੜਾਅ 'ਤੇ ਪਹੁੰਚਣ 'ਤੇ ਵੀ ਉਨ੍ਹਾਂ ਦਾ ਸਟਾਰਡਮ ਘੱਟ ਨਜ਼ਰ ਨਹੀਂ ਆਉਂਦਾ ਤਾਂ ਕਈ ਉਨ੍ਹਾਂ ਦੇ ਕਈ ਦੌਰ ਦੀਆਂ ਅਜਿਹੀਆਂ ਕਈ ਅਦਾਕਾਰਾਂ ਹਨ, ਜੋ ਗੁਮਨਾਮ ਹੋ ਗਈਆਂ ਹਨ ਪਰ ਹੇਮਾ ਮਾਲਿਨੇ ਲਈ ਇਸ ਮੁਕਾਮ ਤੱਕ ਪਹੁੰਚਣਾ ਆਸਾਨ ਨਹੀਂ ਸੀ।
ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਡਾਇਰੈਕਟਰ ਨੇ ਹੇਮਾ ਮਾਲਿਨੀ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦੀ ਸਟਾਰ ਅਪੀਲ ਨਹੀਂ ਹੈ।
ਦੱਸ ਦੇਈਏ ਕਿ ਦੀਪਿਕਾ ਦੀ ਫਿਲਮ 'ਪਦਮਾਵਤੀ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਦੀਪਿਕਾ ਇਸ ਲਈ ਕਾਫੀ ਐਕਸਾਈਟਿਡ ਹੈ।
ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਈ ਵਿਵਾਦਾਂ ਦਾ ਹਿੱਸਾ ਰਹਿ ਚੁੱਕੀ ਹੈ। ਇਸ ਫਿਲਮ ਵਿਚ ਦੀਪਿਕਾ ਨਾਲ ਸ਼ਾਹਿਦ ਕਪੂਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਫਿਲਮ ਵਿਚ ਰਣਵੀਰ ਸਿੰਘ ਪਹਿਲੀ ਵਾਰ ਨੈਗੇਟਿਵ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।