FacebookTwitterg+Mail

ਇਥੇ ਰਹਿੰਦੇ ਹਨ ਬਾਲੀਵੁੱਡ ਦੇ ਕਿੰਗ ਖਾਨ, ਦੇਖੋ ਬੰਗਲੇ ਦੀਆਂ ਤਸਵੀਰਾਂ

    1/12
28 August, 2016 03:12:38 PM

ਮੁੰਬਈ—ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਬੰਗਲੇ 'ਮੰਨਤ' ਦੀ ਸ਼ਾਨ ਉਸ ਨੂੰ ਬਾਹਰ ਤੋਂ ਦੇਖਣ 'ਤੇ ਹੀ ਪਤਾ ਲੱਗ ਜਾਂਦਾ ਹੈ। ਮੰਨਤ ਦੇ ਕੋਲੋਂ ਲੰਘਣ ਵਾਲੇ ਹਰ ਸ਼ਖਸ ਦੀ ਨਜ਼ਰ ਇਸ ਦੀ ਖੂਬਸੂਰਤੀ 'ਤੇ ਟਿੱਕ ਜਾਂਦੀ ਹੈ। ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਦੀਆਂ ਤਸਵੀਰਾਂ ਹਮੇਸ਼ਾ ਮੀਡੀਆ 'ਤੇ ਆਉਂਦੀਆਂ ਰਹਿੰਦੀਆਂ ਹਨ। ਇਸ 'ਚ ਕਈ ਅਜਿਹੀਆਂ ਤਸਵੀਰਾਂ ਵੀ ਹੁੰਦੀਆਂ ਹਨ ਜੋ ਅਸਲ 'ਚ ਸ਼ਾਹਰੁਖ ਖਾਨ ਦੇ ਬੰਗਲੇ ਦੀਆਂ ਹੁੰਦੀਆਂ ਹੀ ਨਹੀਂ ਪਰ ਲੋਕ ਇਸ ਨੂੰ ਅਸਲੀ ਸਮਝ ਲੈਂਦੇ ਹਨ। ਬੰਗਲੇ ਦੀ ਖਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਵ੍ਹਾਈਟ ਮਾਰਬਲ ਨਾਲ ਬਣਿਆ ਹੋਇਆ ਹੈ। ਸਾਲ 2001 'ਚ ਬਾਈ ਖੋਰਸ਼ੇਦ ਭਾਨੂ ਸੰਜਨਾ ਟਰੱਸਟ ਤੋਂ ਲੀਜ 'ਤੇ ਖਰੀਦਿਆ ਸੀ। ਚਾਰ ਸਾਲ ਬਾਅਦ ਇਸ ਨੂੰ ਮੰਨਤ ਨਾਂ ਦਿੱਤਾ ਗਿਆ। ਇਸ ਦੇ ਮੁੱਖ ਆਰਕੀਟੈਕਟ ਕੈਫ ਫਹੀਕ ਨੇ ਲਾਈਟ-ਫਿਟੇਡ ਬਾਕਸ ਨਾਲ ਜੋੜ ਕੇ ਇਕ ਉਪ ਭਵਨ ਬਣਾਇਆ, ਜਿਸ ਨੂੰ ਕੈਫ ਫਕੀਹ ਇੰਟਰਵੇਂਸ਼ਨ ਸੈਂਟਰ ਕਹਿੰਦੇ ਹਨ।


Tags: Bollywood King Khan ਬਾਲੀਵੁੱਡ ਕਿੰਗ ਖਾਨ