FacebookTwitterg+Mail

'ਨਿੱਕਾ ਜ਼ੈਲਦਾਰ' ਦੀ ਫਰਸਟ ਲੁੱਕ ਆਈ ਸਾਹਮਣੇ, ਕਿਊਟ ਅੰਦਾਜ਼ 'ਚ ਨਜ਼ਰ ਆਏ ਐਮੀ-ਸੋਨਮ

here the first look of ammy and sonam starer movie nikka zaildar
24 August, 2016 08:13:29 PM
ਜਲੰਧਰ— ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ' ਦੀ ਫਰਸਟ ਲੁੱਕ ਰਿਲੀਜ਼ ਹੋ ਚੁਕੀ ਹੈ, ਜਿਸ 'ਚ ਐਮੀ ਤੇ ਸੋਨਮ ਬੇਹੱਦ ਕਿਊਟ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਐਮੀ ਦੀ ਹਾਲ ਹੀ 'ਚ 'ਬੰਬੂਕਾਟ' ਫਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬੇਤਹਾਸ਼ਾ ਪਿਆਰ ਦਿੱਤਾ ਗਿਆ ਸੀ।
ਸੋਨਮ ਤੇ ਐਮੀ ਦੋਵਾਂ ਦੀਆਂ ਪਿਛਲੀਆਂ ਫਿਲਮਾਂ ਸੁਪਰਹਿੱਟ ਗਈਆਂ ਹਨ। ਦੋਵਾਂ ਦੀ ਜੋੜੀ ਪਹਿਲੀ ਵਾਰ ਕਿਸੇ ਫਿਲਮ 'ਚ ਇਕੱਠੀ ਨਜ਼ਰ ਆ ਰਹੀ ਹੈ। ਦੋਵੇਂ ਘੱਟ ਸਮੇਂ 'ਚ ਆਪਣੀ ਵੱਖਰੀ ਪਛਾਣ ਬਣਾ ਚੁਕੇ ਹਨ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਲੋਕ ਕਿੰਨਾ ਪਿਆਰ ਦਿੰਦੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ, ਜਿਹੜੀ 30 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: ਨਿੱਕਾ ਜ਼ੈਲਦਾਰ ਸੋਨਮ ਬਾਜਵਾ ਐਮੀ ਵਿਰਕ Nikka Zaildar Sonam Bajwa Ammy Virk