FacebookTwitterg+Mail

'ਮੰਜੇ ਬਿਸਤਰੇ' ਦਾ ਦੂਜਾ ਪੋਸਟਰ ਲਾਂਚ, ਕਿਊਟ ਲੁੱਕ 'ਚ ਦਿਖੇ ਗਿੱਪੀ-ਸੋਨਮ

here the second poster of manje bistre
15 February, 2017 04:45:31 PM
ਜਲੰਧਰ— ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੀ ਦੂਜੀ ਫਿਲਮ 'ਮੰਜੇ ਬਿਸਤਰੇ' ਦਾ ਦੂਜਾ ਪੋਸਟਰ ਲਾਂਚ ਹੋ ਚੁੱਕਾ ਹੈ। ਪੋਸਟਰ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਬੁਲੇਟ ਮੋਟਰਸਾਈਕਲ 'ਤੇ ਬੈਠੇ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਕਾਫੀ ਕਿਊਟ ਲੱਗ ਰਹੀ ਹੈ। ਜ਼ਿਕਰਯੋਗ ਹੈ ਕਿ 'ਮੰਜੇ ਬਿਸਤਰੇ' 90 ਦੇ ਦਹਾਕੇ ਦੇ ਪੰਜਾਬੀ ਵਿਆਹ 'ਤੇ ਆਧਾਰਿਤ ਹੈ, ਜਿਸ 'ਚ ਢੇਰ ਸਾਰਾ ਮਨੋਰੰਜਨ ਦੇਖਣ ਨੂੰ ਮਿਲੇਗਾ।
ਫਿਲਮ 'ਚ ਬਹੁਤ ਵੱਡੀ ਸਟਾਰ ਕਾਸਟ ਦੇਖਣ ਨੂੰ ਮਿਲ ਰਹੀ ਹੈ। ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਤੋਂ ਇਲਾਵਾ ਸਾਰਾ ਗੁਰਪਾਲ, ਦਿਲਪ੍ਰੀਤ ਢਿੱਲੋਂ, ਬੀ. ਐੱਨ. ਸ਼ਰਮਾ, ਰਾਣਾ ਰਣਬੀਰ, ਸਰਦਾਰ ਸੋਹੀ, ਹੋਬੀ ਧਾਲੀਵਾਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਲਿਖਿਆ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਹੈ, ਜਦਕਿ ਇਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਫਿਲਮ ਵਿਸਾਖੀ ਵਾਲੇ ਦਿਨ ਭਾਵ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Tags: Manje Bistre Gippy Grewal Sonam Bajwa Poster ਗਿੱਪੀ ਗਰੇਵਾਲ ਸੋਨਮ ਬਾਜਵਾ ਮੰਜੇ ਬਿਸਤਰੇ