FacebookTwitterg+Mail

ਜਾਣੋ ਕਿਉਂ ਠੁਕਰਾਇਆ ਇਸ ਹਸੀਨਾ ਨੇ 'ਬਿੱਗ ਬੌਸ' ਦਾ ਆਫਰ (ਦੇਖੋ ਤਸਵੀਰਾਂ)

    1/8
06 October, 2015 09:52:08 PM
ਮੁੰਬਈ- ਵਿਵਾਦਾਂ ਨਾਲ ਭਰੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ 9ਵਾਂ ਸੀਜ਼ਨ 'ਡਬਲ ਟ੍ਰਬਲ' ਦੀ ਟੈਗਲਾਈਨ ਨਾਲ 11 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਖਬਰ ਹੈ ਕਿ ਟੀ. ਵੀ. ਅਭਿਨੇਤਰੀ ਦਲਜੀਤ ਕੌਰ ਨੂੰ ਇਸ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਸੀ। ਹਾਲਾਂਕਿ ਉਸ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ 'ਬਿੱਗ ਬੌਸ' ਦੀ ਬਹੁਤ ਵੱਡੀ ਫੈਨ ਹੈ। ਇਥੋਂ ਤਕ ਕਿ ਉਹ ਇਸ ਦੇ ਐਪੀਸੋਡਸ ਰਿਕਾਰਡ ਕਰਕੇ ਬਾਅਦ 'ਚ ਦੇਖਦੀ ਹੈ। ਉਸ ਨੂੰ ਇਸ ਸਾਲ ਸ਼ੋਅ ਲਈ ਅਪ੍ਰੋਚ ਕੀਤੀ ਗਈ ਸੀ ਪਰ ਉਹ ਇਸ ਦਾ ਹਿੱਸਾ ਨਹੀਂ ਬਣ ਸਕਦੀ।
ਉਸ ਦਾ 2 ਸਾਲ ਦਾ ਬੇਟਾ (ਸਾਰਵ) ਹੈ, ਜੋ ਉਸ ਦੇ ਬਿਨਾਂ ਨਹੀਂ ਰਹਿ ਸਕਦਾ। ਜਦੋਂ ਉਹ ਸ਼ੂਟਿੰਗ 'ਤੇ ਹੁੰਦੀ ਹੈ ਤਾਂ ਫੋਨ 'ਤੇ ਉਸ ਨਾਲ ਗੱਲ ਕਰਦੀ ਰਹਿੰਦੀ ਹੈ ਤੇ ਛੇਤੀ ਤੋਂ ਛੇਤੀ ਉਸ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ। 'ਬਿੱਗ ਬੌਸ' ਇਕ ਅਜਿਹਾ ਸ਼ੋਅ ਹੈ, ਜੋ ਤਿੰਨ ਮਹੀਨਿਆਂ ਤਕ ਚੱਲਦਾ ਹੈ ਤੇ ਸਾਰਵ ਦੇ ਬਿਨਾਂ ਇੰਨਾ ਸਮਾਂ ਲੰਘਾਉਣਾ ਉਸ ਲਈ ਮੁਸ਼ਕਿਲ ਹੈ। ਦਲਜੀਤ ਦੀ ਮੰਨੀਏ ਤਾਂ ਉਹ ਇਸ ਸ਼ੋਅ ਦੇ ਅਗਲੇ ਕਿਸੇ ਸੀਜ਼ਨ 'ਚ ਨਜ਼ਰ ਆ ਸਕਦੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਬਿੱਗ ਬੌਸ ਦਲਜੀਤ ਕੌਰ Bigg Boss Daljeet Kaur