FacebookTwitterg+Mail

ਰਾਣੀ ਮੁਖਰਜੀ ਦੀ ਕਮਬੈਕ ਫਿਲਮ 'ਹਿਚਕੀ' ਦਾ ਟਰੇਲਰ ਰਿਲੀਜ਼ (ਵੀਡੀਓ)

hichki
19 December, 2017 06:22:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ 'ਚ ਅਜਿਹੀ ਲੜਕੀ ਦੀ ਕਹਾਣੀ ਦਿਖਾਈ ਗਈ ਹੈ ਜਿਸ ਨੂੰ ਵਾਰ-ਵਾਰ ਹਿਚਕੀ ਆਉਂਦੀ ਹੈ। ਉਹ ਅਧਿਆਪਕ ਬਣ ਜਾਂਦੀ ਹੈ ਪਰ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਅਧਿਆਪਕ ਦੀ ਨੋਕਰੀ ਮਿਲਣੀ ਉਸ ਲਈ ਬਹੁਤ ਮੁਸ਼ਕਿਲ ਹੈ। ਇਸ ਤੋਂ ਬਾਅਦ ਉਸਨੂੰ ਇਕ ਮੌਕਾ ਮਿਲਦਾ ਹੈ ਤਾਂ ਫਿਰ ਉਹ ਖੁਦ ਪੇਸ਼ ਕਰਦੀ ਹੈ। ਇਸ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਇਸ ਫਿਲਮ ਨਾਲ ਰਾਣੀ ਮੁਖਰਜੀ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਇਸ ਤੋਂ ਇਲਾਵਾ ਆਖਰੀ ਵਾਰ ਰਾਣੀ 'ਮਰਦਾਨੀ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਰਾਣੀ ਆਪਣੇ ਪਰਿਵਾਰ ਨਾਲ ਹੀ ਜ਼ਿਆਦਾ ਸਮਾਂ ਬਤੀਤ ਕਰ ਰਹੀ ਸੀ। ਇਸ ਫਿਲਮ ਦਾ ਨਿਰਦੇਸ਼ਨ ਸਿਧਾਰਥ ਪੀ ਮਲਹੋਤਰਾ ਕਰ ਰਹੇ ਹਨ ਅਤੇ ਮਨੀਸ਼ ਸ਼ਰਮਾ ਪ੍ਰੋਡਿਊਸ ਕਰ ਰਹੇ ਹਨ। ਯਸ਼ ਰਾਜ ਬੈਨਰ ਹੇਠ ਬਣ ਰਹੀ ਇਹ ਤੀਜੀ ਫਿਲਮ ਹੈ ਜਿਸ ਨੂੰ ਮਨੀਸ਼ ਮਲਹੋਤਰਾ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 23 ਫਰਵਰੀ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Rani Mukerji Hichki Trailer Teacher Siddharth P Malhotra Hindi Film