FacebookTwitterg+Mail

ਸਟਾਈਲਿਸ਼ ਲੁੱਕ ਹਿਮਾਂਸ਼ੀ ਖੁਰਾਣਾ ਦੀ 'ਹਾਈ ਸਟੈਂਡਰਡ' ਗੀਤ ਨਾਲ ਧਮਾਕੇਦਾਰ ਐਂਟਰੀ, ਵੀਡੀਓ

himanshi khurana new song high standard
20 April, 2018 03:48:12 PM

ਜਲੰਧਰ(ਬਿਊਰੋ)— ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਦਾ ਹਾਲ ਹੀ ਨਵਾਂ ਗੀਤ 'ਹਾਈ ਸਟੈਂਡਰਡ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਰਾਵ ਹੰਜਰਾ ਨੇ ਲਿਖੇ ਹਨ ਤੇ ਸੰਗੀਤ ਸਨੈਪੀ ਨੇ ਦਿੱਤਾ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਦੇ ਗੀਤ 'ਹਾਈ ਸਟੈਂਡਰਡ' ਦੀ ਵੀਡੀਓ ਨੂੰ ਐਵੇਕਸ ਢਿੱਲੋਂ ਨੇ ਬੇਹੱਦ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਗੀਤ ਨੂੰ ਬਰਾਂਡ ਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਵੱਖਰੇ ਸੁਭਾਅ, ਉੱਚੇ ਸਟੈਂਡ ਬਾਰੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਫੈਸ਼ਨ ਦੀ ਗੱਲ ਕੀਤੀ ਹੈ।

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਦੇ 'ਹਾਈ ਸਟੈਂਡਰਡ' ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗੀਤਾਂ 'ਚ ਹਿਮਾਂਸ਼ੀ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਖੂਬ ਪਸੰਦ ਕਰਦੇ ਹਨ। ਬੀ. ਪ੍ਰਾਕ ਦੇ ਗੀਤ 'ਮਨ ਭਰਿਆ' 'ਚ ਹਿਮਾਂਸ਼ੀ ਖੁਰਾਣਾ ਦਾ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।


Tags: High StandardHimanshi KhuranaBrand BRav HanjraAvex Dhillon

Edited By

Sunita

Sunita is News Editor at Jagbani.