FacebookTwitterg+Mail

ਹਿਮਾਂਸ਼ੀ ਖੁਰਾਣਾ ਨੂੰ ਮਸ਼ਹੂਰ ਹਾਲੀਵੁੱਡ ਸੈਲੇਬ੍ਰਿਟੀ ਪੈਰਿਸ ਹਿਲਟਨ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

himanshi khurana special birthday gift by paris hilton
27 November, 2017 09:16:07 PM

ਜਲੰਧਰ (ਬਿਊਰੋ)— ਅੱਜ ਹਿਮਾਂਸ਼ੀ ਖੁਰਾਣਾ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖਾਸ ਦਿਨ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਸੈਲੀਬ੍ਰੇਟ ਕਰਦਿਆਂ ਹਿਮਾਂਸ਼ੀ ਨੇ ਫੇਸਬੁੱਕ 'ਤੇ ਕੇਕ ਕੱਟਦਿਆਂ ਦੀ ਲਾਈਵ ਵੀਡੀਓ ਸ਼ੇਅਰ ਕੀਤੀ। ਇਸ ਦੌਰਾਨ ਹਿਮਾਂਸ਼ੀ ਨੂੰ ਉਸ ਦੇ ਫੈਨਜ਼ ਨੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਪਰ ਅਚਾਨਕ ਕੁਝ ਅਜਿਹੇ ਕੁਮੈਂਟ ਆਏ, ਜਿਨ੍ਹਾਂ ਨੇ ਹਿਮਾਂਸ਼ੀ ਖੁਰਾਣਾ ਨੂੰ ਖੁਸ਼ੀ ਨਾਲ ਝੂਮਣ ਲਗਾ ਦਿੱਤਾ।

ਅਸਲ 'ਚ ਇਹ ਕੁਮੈਂਟ ਸਨ ਮਸ਼ਹੂਰ ਹਾਲੀਵੁੱਡ ਸੈਲੇਬ੍ਰਿਟੀ ਪੈਰਿਸ ਹਿਲਟਨ ਦੇ। ਪੈਰਿਸ ਹਿਲਟਨ ਨੇ ਵੀਡੀਓ ਦੇ 0:52 ਮਿੰਟ 'ਤੇ ਕੁਮੈਂਟ 'ਚ ਲਿਖਿਆ 'Loves it'। ਇਸ ਤੋਂ ਬਾਅਦ ਪੈਰਿਸ ਨੇ ਦੂਜਾ ਕੁਮੈਂਟ 1:09 ਮਿੰਟ 'ਤੇ ਕੀਤਾ, ਜਿਸ 'ਚ ਲਿਖਿਆ ਸੀ 'Happy Birthday! 💖'। ਪੈਰਿਸ ਹਿਲਟਨ ਇਥੇ ਹੀ ਨਹੀਂ ਰੁਕੀ, ਉਸ ਨੇ 1:47 ਮਿੰਟ 'ਤੇ ਕੁਮੈਂਟ ਕੀਤਾ 'Gorgeous!'।
Punjabi Bollywood Tadka
ਲੱਗਦਾ ਹੈ ਕਿ ਪੈਰਿਸ ਹਿਲਟਨ ਵੀ ਹਿਮਾਂਸ਼ੀ ਖੁਰਾਣਾ ਨੇ ਜਨਮਦਿਨ ਮਨਾਉਣ ਦੀ ਵੀਡੀਓ ਨੂੰ ਕਾਫੀ ਇੰਜੁਆਏ ਕਰ ਰਹੀ ਸੀ। ਇਸੇ ਲਈ ਸ਼ਾਇਦ ਉਸ ਨੇ ਇਕ ਤੋਂ ਬਾਅਦ ਇਕ 3 ਕੁਮੈਂਟ ਕੀਤੇ।
ਵੀਡੀਓ ਤੋਂ ਬਾਅਦ ਹਿਮਾਂਸ਼ੀ ਨੇ ਪੈਰਿਸ ਹਿਲਟਨ ਦੇ ਕੁਮੈਂਟ ਦਾ ਸਕ੍ਰੀਨ ਸ਼ਾਟ ਵੀ ਫੇਸਬੁੱਕ 'ਤੇ ਸ਼ੇਅਰ ਕੀਤਾ, ਜਿਸ ਨਾਲ ਉਸ ਨੇ ਲਿਖਿਆ, 'My special birthday gift by Paris Hilton very happy ❤❤❤❤❤❤❤❤'।


Tags: Himanshi Khurana Paris Hilton Birthday Facebook Live Comments