FacebookTwitterg+Mail

ਹਿਮੇਸ਼ ਰੇਸ਼ਮੀਆ ਦਾ ਕਿਸੇ ਹੋਰ ਨਾਲ ਅਫੇਅਰ ਹੋਣ ਦੀ ਗੱਲ 'ਤੇ ਪਤਨੀ ਕੋਮਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

himesh reshammiya wife komal
10 December, 2016 03:13:59 PM
ਮੁੰਬਈ— ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸਨ ਕਿ ਹਿਮੇਸ਼ਾ ਰੇਸ਼ਮੀਆ ਆਪਣੀ ਪਤਨੀ ਕੋਮਲ ਰੇਸ਼ਮੀਆ ਨਾਲ 22 ਸਾਲ ਪੁਰਾਣਾ ਰਿਸ਼ਤਾ ਤੋੜ ਰਹੇ ਹਨ। ਹਿਮੇਸ਼ ਤੇ ਸੋਨੀਆ ਦਾ ਅਫੇਅਰ ਇਸ ਰਿਸ਼ਤੇ ਦੇ ਖਤਮ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੁਣ ਇਸ ਮਾਮਲੇ 'ਤੇ ਕੋਮਲ ਨੇ ਆਪਣੀ ਚੁੱਪੀ ਤੋੜੀ ਹੈ।
ਉਸ ਨੇ ਕਿਹਾ, 'ਸੋਨੀਆ ਇਸ ਦੀ ਜ਼ਿੰਮੇਵਾਰ ਨਹੀਂ ਹੈ। ਉਹ ਪਰਿਵਾਰਕ ਦੋਸਤ ਵਾਂਗ ਹੈ। ਉਸ ਨੂੰ ਵਿਚਾਲੇ ਲਿਆਉਣਾ ਸਹੀ ਨਹੀਂ ਹੈ।' ਕੋਮਲ ਨੇ ਇਹ ਵੀ ਕਿਹਾ ਕਿ ਹਿਮੇਸ਼ ਦਾ ਪਰਿਵਾਰ ਉਸ ਦਾ ਆਪਣਾ ਹੈ ਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ।
ਜਦੋਂ ਹਿਮੇਸ਼ ਨਾਲ ਉਸ ਦੇ ਤਲਾਕ ਬਾਰੇ ਪੁੱਛਿਆ ਗਿਆ ਤਾਂ ਕੋਮਲ ਨੇ ਕਿਹਾ, 'ਰਿਸ਼ਤੇ 'ਚ ਇਕ-ਦੂਜੇ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਲਈ ਅਸੀਂ ਅਲੱਗ ਹੋ ਰਹੇ ਹਾਂ। ਸਾਡੇ ਪਰਿਵਾਰ ਵਾਲਿਆਂ ਨੇ ਵੀ ਤਲਾਕ ਨੂੰ ਕਬੂਲ ਕਰ ਲਿਆ ਹੈ।'

Tags: ਹਿਮੇਸ਼ਾ ਰੇਸ਼ਮੀਆ Himesh Reshammiya ਪਤਨੀ Wife ਕੋਮਲ Komal