FacebookTwitterg+Mail

ਸੰਸਕਾਰੀ ਨੂੰਹ ਹਿਨਾ ਖਾਨ ਰਿਆਲਿਟੀ ਸ਼ੋਅ 'ਚ ਪ੍ਰੇਮੀ ਨਾਲ ਸ਼ਰੇਆਮ ਕਰੇਗੀ ਆਪਣੇ ਪਿਆਰ ਦਾ ਇਜ਼ਹਾਰ!!

hina khan
20 September, 2017 04:30:12 PM

ਮੁੰਬਈ— ਛੋਟੇ ਪਰਦੇ ਦੀ ਅਦਾਕਾਰਾ ਹਿਨਾ ਖਾਨ ਅੱਜ-ਕੱਲ ਟੀ. ਵੀ. ਸ਼ੋਅ 'ਖਤਰੋਂ ਕੇ ਖਿਲਾੜੀ 8' 'ਚ ਖੂਬ ਧੂਮ ਮਚਾ ਰਹੀ ਹੈ। ਆਉਣ ਵਾਲੇ ਐਪੀਸੋਡ 'ਚ ਇਹ ਸਟੰਟ ਬੇਸਡ ਸ਼ੋਅ ਆਪਣਾ ਸੈਮੀ ਫਾਈਨਲ ਐਪੀਸੋਡ ਆਨਏਅਰ ਕਰੇਗਾ, ਜਿਸ 'ਚ ਇਸ ਵਾਰ ਸਟਾਰਜ਼ ਪ੍ਰਤੀਭਾਗੀਆਂ ਦੀਆਂ ਜੋੜੀਆਂ ਸ਼ਾਮਲ ਹੋਣਗੀਆਂ। ਇਸ ਸੈਮੀ ਫਾਈਨਲ ਲਿਸਟ 'ਚ ਭਾਗ ਲੈਣ ਵਾਲੇ ਸਟਾਰ ਦੇ ਰਿਸ਼ਤੇਦਾਰ ਜਾਂ ਫਿਰ ਦੋਸਤ ਵੀ ਗੇਮ 'ਚ ਸ਼ਾਮਲ ਹੋਣਗੇ।

Punjabi Bollywood Tadka

ਇਸ ਦੌਰਾਨ ਉਹ ਸ਼ੋਅ 'ਚ ਨਾ ਸਿਰਫ ਆਪਣੇ ਪਾਰਟਨਰ ਨੂੰ ਹੱਲਾ ਸ਼ੇਰੀ ਕਰਦੇ ਹੋਏ ਨਜ਼ਰ ਆਉਣਗੇ। ਬਲਕਿ ਇਸ ਦੌਰਾਨ ਉਹ ਕੁਝ ਸਟੰਟਜ਼ ਪਰਫਾਰਮ ਕਰਦੇ ਹੋਏ ਵੀ ਦਿਖਾਈ ਦੇਣਗੇ। ਸ਼ੋਅ 'ਚ ਰਵੀ ਅਤੇ ਸਰਗੁਣ ਵਰਗੇ ਕਿਊਟ ਕੱਪਲ ਵੀ ਮੌਜੂਦ ਹੋਵੇਗਾ। ਤਾਂ ਉੱਥੇ ਖਬਰ ਹੈ ਕਿ ਅਦਾਕਾਰਾ ਹਿਨਾ ਖਾਨ ਸ਼ੋਅ 'ਚ ਰਾਕੀ ਜੈਸਵਾਲ ਦੇ ਨਾਲ ਨਜ਼ਰ ਆਉਣ ਵਾਲੀ ਹੈ। ਆਉਣ ਵਾਲੇ ਐਪੀਸੋਡ ਦੇ ਪ੍ਰੋਮੋ 'ਚ ਦਿਖਾਇਆ ਜਾ ਰਿਹਾ ਹੈ, ਰਾਕੀ ਸ਼ੋਅ 'ਚ ਹਿਨਾ ਖਾਨ ਨੂੰ ਪਿਆਰ ਭਰਿਆ ਗਿਫਟ ਸੌਂਪ ਰਹੇ ਹਨ।

Punjabi Bollywood Tadka

ਰਾਕੀ ਇਸ ਦੌਰਾਨ ਹਿਨਾ ਨੂੰ ਨੈਕਲੇਸ ਪੀਸ ਗਿਫਟ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਸ਼ੋਅ 'ਚ ਦੋਵੇਂ ਐਕਟਰਜ਼ ਜਲਦ ਹੀ ਆਪਣੇ ਪਿਆਰ ਦਾ ਇਜ਼ਹਾਰ ਸਾਰਿਆ ਦੇ ਸਾਹਮਣੇ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਹਿਨਾ ਅਤੇ ਰਾਕੀ ਨੂੰ ਲੈ ਕੇ ਖਬਰਾਂ ਹਨ ਕਿ ਦੋਵੇਂ ਰਿਲੇਸ਼ਨਸ਼ਿੱਪ 'ਚ ਹਨ। 'ਖਤਰੋਂ ਕੇ ਖਿਲਾੜੀ' ਸ਼ੋਅ 'ਚ ਅਦਾਕਾਰਾ ਨਿਆ ਖਾਨ ਫਾਈਨਲਿਸਟ ਬਣ ਚੁੱਕੀ ਹੈ। ਉੱਥੇ ਹਿਨਾ ਖਾਨ, ਰਵੀ ਦੁਬੇ, ਰਿਥਵਿਕ, ਲੋਪਾ ਅਤੇ ਸ਼ਾਂਤਨੂ ਮਹੇਸ਼ਵਰੀ ਸੇਮੀ ਫਾਈਨਲ ਤੱਕ ਪਹੁੰਚੇ ਹਨ।

Punjabi Bollywood Tadka Punjabi Bollywood Tadka


Tags: Hina khanYeh Rishta Kya Kehlata HaiKhatron ke khiladiTv celebrityਖਤਰੋਂ ਕੇ ਖਿਲਾੜੀ 8ਹਿਨਾ ਖਾਨ