FacebookTwitterg+Mail

'ਬਿੱਗ ਬੌਸ 11' ਜੇਤੂ ਸ਼ਿਲਪਾ ਦੇ ਬਿਆਨ 'ਤੇ ਹਿਨਾ ਖਾਨ ਨੇ ਤੋੜੀ ਚੁੱਪੀ, ਦਿੱਤਾ ਜਵਾਬ

hina khan
18 January, 2018 05:39:59 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਜੇਤੂ ਰਹੀ ਸ਼ਿਲਪਾ ਸ਼ਿੰਦੇ ਨੇ ਹਾਲ ਹੀ 'ਚ ਹਿਨਾ ਖਾਨ ਲਈ ਕਿਹਾ ਸੀ ਕਿ ਉਹ ਭਵਿੱਖ 'ਚ ਉਨ੍ਹਾਂ ਨਾਲ ਕਦੇ ਨਹੀਂ ਮਿਲਣਾ ਚਾਹੁੰਦੀ। ਸ਼ਿਲਪਾ ਦੇ ਇਸ ਬਿਆਨ 'ਤੇ ਹੁਣ ਹਿਨਾ ਨੇ ਵੀ ਚੁੱਪੀ ਤੋੜ ਦਿੱਤੀ ਹੈ। ਹਿਨਾ ਖਾਨ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਕਿਹਾ, ''ਮੇਰੇ ਦਿਲ 'ਚ ਉਨ੍ਹਾਂ ਵਿਰੁੱਧ ਕੁਝ ਵੀ ਨਹੀਂ ਹੈ। ਸਾਰਿਆ ਨੂੰ ਬੋਲਣ ਦਾ ਅਧਿਕਾਰ ਹੈ। ਮੇਰੇ ਮਨ 'ਚ ਸ਼ਿਲਪਾ ਲਈ ਕੁਝ ਵੀ ਨਹੀਂ ਹੈ। ਈਮਾਨਦਾਰੀ ਨਾਲ ਬੋਲ ਰਹੀ ਹਾਂ ਕਿ ਜੇਕਰ ਕਦੇ ਮੌਕਾ ਮਿਲਿਆ ਤਾਂ ਮੈਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਵੀ ਕੋਈ ਬੁਰਾਈ ਨਹੀਂ ਹੈ।''

Punjabi Bollywood Tadka

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਹੀ ਸ਼ਿਲਪਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ''ਹਿਨਾ ਨਾਲ ਮੈਂ ਜ਼ਿੰਦਗੀ 'ਚ ਕਦੇ ਨਹੀਂ ਮਿਲਣਾ ਚਾਹਵਾਂਗੀ। ਮੈਂ ਕਦੇ ਵੀ 18-19 ਲੋਕਾਂ ਦਾ ਖਾਣਾ ਇੱਕਲੇ ਨਹੀਂ ਬਣਾਇਆ ਪਰ ਫਿਰ ਵੀ ਮੈਂ ਇੱਕਲੇ ਸਾਰਾ ਕੰਮ ਕੀਤਾ। ਇਸ ਗੱਲ ਤੋਂ ਉਸ ਨੂੰ ਕੋਈ ਫਰਕ ਹੀ ਨਹੀਂ ਪਿਆ।''

Punjabi Bollywood Tadka


Tags: Hina KhanShilpa ShindeBigg Boss 11ਬਿੱਗ ਬੌਸ 11 ਸ਼ਿਲਪਾ ਸ਼ਿੰਦੇ

Edited By

Chanda Verma

Chanda Verma is News Editor at Jagbani.