FacebookTwitterg+Mail

ਡਰੈੱਸ ਨੂੰ ਲੈ ਕੇ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਹੋਈ ਟਰੋਲ, ਦਿੱਤੇ ਕਰਾਰੇ ਜਵਾਬ

hina khan
14 March, 2018 10:04:07 AM

ਨਵੀਂ ਦਿੱਲੀ (ਬਿਊਰੋ)— ਮਸ਼ਹੂਰ ਟੀ.ਵੀ. ਅਦਾਕਾਰਾ ਹਿਨਾ ਖਾਨ ਰਿਐਲਿਟੀ ਸ਼ੋਅ 'ਬਿੱਗ ਬੌਸ 11' ਵਿਚ ਹਿੱਸਾ ਲੈਣ ਤੋਂ ਬਾਅਦ ਤੋਂ ਹੀ ਆਪਣੇ ਕੱਪੜਿਆਂ ਨੂੰ ਲੈ ਕੇ ਵਿਵਾਦਾਂ ਵਿਚ ਹੈ। 'ਬਿੱਗ ਬੌਸ ' ਦੇ ਘਰ ਵਿਚ ਹਿਨਾ ਖਾਨ ਇਕੱਲੀ ਅਜਿਹੀ ਮੁਕਾਬਲੇਬਾਜ਼ ਸੀ ਜਿਸ ਦੇ ਕੱਪੜੇ ਹਰ ਦਿਨ ਨਵੇਂ ਹੁੰਦੇ ਸਨ। ਇਸ ਕਾਰਨ ਹਿਨਾ ਖਾਨ ਨੂੰ ਸੋਸ਼ਲ ਮੀਡੀਆ 'ਤੇ ਕਈ ਵਾਰ ਟਰੋਲ ਦਾ ਸ਼ਿਕਾਰ ਹੋਣਾ ਪਿਆ ਸੀ।

 

A post shared by Hina Khan (@realhinakhan) on


ਸ਼ੋਅ ਖਤਮ ਹੋਏ ਨੂੰ 2 ਮਹੀਨੇ ਹੋ ਗਏ ਹਨ ਪਰ ਹਿਨਾ ਖਾਨ ਦੇ ਟਰੋਲ ਹੋਣ ਦਾ ਸਿਲਸਿਲਾ ਹੁਣ ਤੱਕ ਵੀ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਹੁਣ ਵੀ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਹਾਲ ਹੀ ਵਿਚ ਹਿਨਾ ਖਾਨ ਨੇ ਇਕ ਡਿਜ਼ਾਇਜਨਰ ਆਉਟਫਿੱਟ ਦੀ ਤਸਵੀਰ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਦਾ ਸ਼ਿਕਾਰ ਹੋਣਾ ਪਿਆ ਪਰ ਇਸ ਵਾਰ ਹਿਨਾ ਖਾਨ ਨੇ ਵੀ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਹਿਨਾ ਖਾਨ ਨੇ ਟਰੋਲ 'ਤੇ ਜਵਾਬ ਦਿੰਦੇ ਹੋਏ ਲਿਖਿਆ,''ਕੱਪੜੇ ਨਹੀਂ ਸਗੋਂ ਤੁਹਾਡੀ ਪਰਸਨੈਲਿਟੀ ਸਟਾਈਲ ਸਟੇਟਮੈਂਟ ਬਣਦੀ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਹਰ ਡਿਜ਼ਾਈਨਰ ਖੁੱਦ ਦੇ ਬਣਾਏ ਹੋਏ ਕੱਪੜੇ ਪਹਿਨਕੇ ਰੈਂਪ 'ਤੇ ਚੱਲਦੇ।

 

A post shared by Hina Khan Fc (@hina_addicts) on


ਇਕ ਵਿਅਕਤੀ ਨੇ ਹਿਨਾ ਖਾਨ ਕੋਲੋਂ ਸਵਾਲ ਕਰਦੇ ਹੋਏ ਲਿਖਿਆ,''6000-60 ਕਿੰਨੇ ਹੁੰਦੇ ਹਨ।'' ਹਿਨਾ ਖਾਨ ਨੇ ਇਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ,'' ਮੈਂ ਜੋ ਵੀ ਕਰ ਰਹੀ ਹਾਂ ਉਸ 'ਚ ਚੰਗੀ ਹਾਂ।''

 

A post shared by Hina Khan Fc (@hina_addicts) on


ਹਿਨਾ ਖਾਨ 'ਬਿੱਗ ਬੌਸ' ਖਤਮ ਹੋਣ ਦੇ ਬਾਅਦ ਤੋਂ ਹੀ ਛੋਟੇ ਪਰਦੇ 'ਤੇ ਨਜ਼ਰ ਨਹੀਂ ਆਈ। ਹਾਲਾਂਕਿ ਉਨ੍ਹਾਂ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਉਨ੍ਹਾਂ ਕੋਲ ਕੁਝ ਫਿਲਮਾਂ ਦੇ ਆਫਰ ਹਨ।


Tags: Hina Khan Bigg Boss 11Yeh Rishta Kya Kehlata HaiInstagram ਹਿਨਾ ਖਾਨ

Edited By

Manju

Manju is News Editor at Jagbani.