FacebookTwitterg+Mail

ਹਿਨਾ ਖਾਨ ਨੇ ਇਵੈਂਟ ਦੌਰਾਨ ਐਥਨਿਕ ਲੁੱਕ 'ਚ ਫੈਨਜ਼ ਦਾ ਲੁੱਟਿਆ ਦਿਲ, ਦੇਖੋ ਤਸਵੀਰਾਂ

hina khan
25 May, 2018 03:37:59 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਹਿਨਾ ਖਾਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਹਿਨਾ ਖਾਨ ਆਪਣੇ 'ਬਿੱਗ ਬੌਸ' ਬੈਸਟੀ ਲਵ ਤਿਆਗੀ ਨਾਲ ਸਮਾਂ ਬਤੀਤ ਕਰਦੀ ਨਜ਼ਰ ਆਈ ਸੀ। ਇਸ ਤੋਂ ਬਾਅਦ ਟੀ. ਵੀ. ਅਦਾਕਾਰਾ ਇਕ ਇਵੈਂਟ 'ਚ ਪਹੁੰਚੀ।
Punjabi Bollywood Tadka
'ਯੇ ਰਿਸ਼ਤਾ ਕਿਆ ਕਹਿਲਤਾ ਹੈ' ਅਦਾਕਾਰਾ ਨੇ ਇਸ ਇਵੈਂਟ ਦੌਰਾਨ ਗ੍ਰੀਨ ਲਾਈਟ ਰੰਗ ਦੇ ਲਹਿੰਗੇ 'ਚ ਨਜ਼ਰ ਆਈ। ਹਿਨਾ ਖਾਨ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਹਿਨਾ ਖਾਨ ਨੇ ਆਲੀਆ ਭੱਟ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰਾਜ਼ੀ' ਦਾ 'ਦਿਲਬਰੋ' ਗੀਤ ਗਾਇਆ ਹੈ। ਪ੍ਰਸ਼ੰਸਕ ਹਿਨਾ ਖਾਨ ਦੇ ਗਾਏ ਹੋਏ ਵਰਜਨ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਦਰਸ਼ਕ ਦੇਖ ਚੁੱਕੇ ਹਨ।
Punjabi Bollywood Tadka
ਹਿਨਾ ਖਾਨ ਦੀ ਇਹ ਵੀਡੀਓ ਟਵਿਟਰ, ਯੂਟਿਊਬ, ਇੰਸਟਾਗਰਾਮ ਤੋਂ ਇਲਾਵਾ ਕਈ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਪਸੰਦ ਕੀਤਾ ਜਾ ਰਿਹਾ ਹੈ। ਹਿਨਾ ਖਾਨ ਨੇ ਖੁਦ ਆਪਣੀ ਇਸ ਵੀਡੀਓ ਨੂੰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਹਿਨਾ ਖਾਨ ਦੀ ਆਵਾਜ਼ ਦੀਆਂ ਤਾਰੀਫਾਂ ਨਾਲ ਕੁਮੈਂਟ ਬਾਕਸ ਭਰ ਗਿਆ ਹੈ।
Punjabi Bollywood Tadka
ਇੰਸਟਾ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਕੈਪਸ਼ਨ 'ਚ ਹਿਨਾ ਖਾਨ ਨੇ ਮੇਘਣਾ ਗੁਲਜ਼ਾਰ ਅਤੇ ਸ਼ੰਕਰ ਅਹਿਸਾਨ ਲਾਏ ਦਾ ਸ਼ੁਕਰੀਆ ਅਦਾ ਕੀਤਾ ਹੈ।
Punjabi Bollywood Tadka


Tags: Hina KhanSalman KhanBigg Boss 11RaaziDilbaroInstagramBold Look

Edited By

Sunita

Sunita is News Editor at Jagbani.