FacebookTwitterg+Mail

'ਹੋ ਗਿਆ ਟੱਲੀ' ਗੀਤ 'ਚ ਦਿਖਿਆ ਦਿਲਜੀਤ-ਸੋਨਮ ਦਾ ਸਟਾਈਲਿਸ਼ ਅੰਦਾਜ਼ (ਵੀਡੀਓ)

ho gaya talli song
28 May, 2017 07:16:35 PM

ਜਲੰਧਰ— 'ਸੁਪਰ ਸਿੰਘ' ਫਿਲਮ ਦਾ ਨਵਾਂ ਗੀਤ 'ਹੋ ਗਿਆ ਟੱਲੀ' ਰਿਲੀਜ਼ ਹੋਇਆ ਹੈ। ਗੀਤ 'ਚ ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਦਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਰਬਨ ਫੀਲ ਵਾਲਾ ਇਹ ਗੀਤ ਦਿਲਜੀਤ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ। ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।


ਦੱਸਣਯੋਗ ਹੈ ਕਿ 'ਹੋ ਗਿਆ ਟੱਲੀ' ਤੋਂ ਪਹਿਲਾਂ ਰਿਲੀਜ਼ ਹੋਏ ਗੀਤਾਂ 'ਹਵਾ ਵਿਚ' ਤੇ 'ਕਲੀਆਂ ਕੁਲੀਆਂ' ਨੂੰ ਫੈਨਜ਼ ਵਲੋਂ ਬੇਹੱਦ ਪਿਆਰ ਬਖਸ਼ਿਆ ਜਾ ਰਿਹਾ ਹੈ। 'ਸੁਪਰ ਸਿੰਘ' ਦੇ ਟਰੇਲਰ ਦਾ ਜਾਦੂ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਫਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ। 'ਸੁਪਰ ਸਿੰਘ' ਦਾ ਨਿਰਮਾਣ ਸ਼ੋਭਾ ਕਪੂਰ, ਏਕਤਾ ਕਪੂਰ, ਅਨੁਰਾਗ ਸਿੰਘ ਤੇ ਪਵਨ ਗਿੱਲ ਵਲੋਂ ਮਿਲ ਕੇ ਕੀਤਾ ਗਿਆ ਹੈ। 'ਸੁਪਰ ਸਿੰਘ' ਦੁਨੀਆ ਭਰ 'ਚ 16 ਜੂਨ ਨੂੰ ਰਿਲੀਜ਼ ਹੋਵੇਗੀ।


Tags: Diljit Dosanjh Sonam Bajwa Super Singh Ho Gaya Talli ਦਿਲਜੀਤ ਦੁਸਾਂਝ ਸੋਨਮ ਬਾਜਵਾ ਸੁਪਰ ਸਿੰਘ ਹੋ ਗਿਆ ਟੱਲੀ