FacebookTwitterg+Mail

ਬਿਨਾਂ ਅੰਦਰੂਨੀ ਕੱਪੜਿਆਂ ਦੇ ਹੌਟ ਡਰੈੱਸ 'ਚ ਪੁੱਜੀ ਅਭਿਨੇਤਰੀ, ਹੋਇਆ ਦੋਹਰਾ ਵਿਵਾਦ

hollywood actress without undergarments
08 January, 2018 05:32:49 PM

ਮੁੰਬਈ (ਬਿਊਰੋ)— ਤਸਵੀਰਾਂ 'ਚ ਤੁਸੀਂ ਹਾਲੀਵੁੱਡ ਅਦਾਕਾਰਾ ਬਲੈਂਕਾ ਬਲੈਂਕੋ ਨੂੰ ਦੇਖ ਸਕਦੇ ਹੋ। 36 ਸਾਲ ਦੀ ਇਹ ਹਸੀਨਾ ਹਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਬਲੈਂਕਾ ਨੂੰ 'ਅਮਰੀਕਨ ਰੋਮਾਂਸ' ਤੇ 'ਕ੍ਰਿਸਮਸ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।
Punjabi Bollywood Tadka
ਬਲੈਂਕਾ ਦੀ ਰੈੱਡ ਡਰੈੱਸ ਵਾਲੀਆਂ ਇਹ ਤਾਜ਼ਾ ਤਸਵੀਰਾਂ ਵਾਇਰਲ ਹੋ ਗਈਆਂ ਹਨ। ਉਹ ਬੇਹੱਦ ਹੌਟ ਅੰਦਾਜ਼ 'ਚ ਅਮਰੀਕੀ ਟੀ. ਵੀ. ਐਵਾਰਡਸ ਗੋਲਡਨ ਗਲੋਬਸ 'ਚ ਪਹੁੰਚੀ। ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਇਸ ਲਈ ਵਿਵਾਦ ਹੋ ਗਿਆ ਹੈ ਕਿਉਂਕਿ ਬਲੈਂਕਾ ਨੇ ਆਪਣੀ ਡਰੈੱਸ ਨਾਲ ਅੰਦਰੂਨੀ ਕੱਪੜੇ (ਅੰਡਰਗਾਰਮੈਂਟਸ) ਨਹੀਂ ਪਹਿਨੇ ਹਨ।
Punjabi Bollywood Tadka
ਉਥੇ ਇਕ ਹੋਰ ਵਿਵਾਦ ਇਸ ਗੱਲ ਨੂੰ ਲੈ ਕੇ ਹੋਇਆ ਹੈ ਕਿ ਬਲੈਂਕਾ ਨੇ ਗੋਲਡਨ ਗਲੋਬਸ ਦੇ ਇਸ ਸਾਲ ਦਾ ਡਰੈੱਸ ਕੋਡ (ਬਲੈਕ) ਵੀ ਤੋੜ ਦਿੱਤਾ ਤੇ ਰੈੱਡ ਡਰੈੱਸ ਪਹਿਨ ਕੇ ਪਹੁੰਚ ਗਈ। ਅਸਲ 'ਚ ਅਮਰੀਕੀ ਫਿਲਮ ਇੰਡਸਟਰੀ ਪਿਛਲੇ ਸਾਲ ਮਹਿਲਾ ਅਦਾਕਾਰਾਂ ਦੇ ਯੌਨ ਸ਼ੋਸ਼ਣ ਦੇ ਬੇਹੱਦ ਪੁਰਾਣੇ ਤੇ ਨਵੇਂ ਮਾਮਲਿਆਂ ਤੋਂ ਹਿਲ ਕੇ ਰਹਿ ਗਈ।
Punjabi Bollywood Tadka
ਇਸ ਦੇ ਘੇਰੇ 'ਚ ਹਾਰਵੀ ਵਾਈਨਸਟੀਨ ਨਾਂ ਦੇ ਇਕ ਦਿੱਗਜ ਪ੍ਰੋਡਿਊਸਰ ਰਹੇ, ਜਿਨ੍ਹਾਂ 'ਤੇ ਕਈ ਮੰਨੀਆਂ-ਪ੍ਰਮੰਨੀਆਂ ਅਦਾਕਾਰਾਂ ਨੇ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ। ਵਾਈਨਸਟੀਨ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਦਰਜਨਾਂ ਸ਼ਿਕਾਇਤਾਂ ਦੇ ਬਾਵਜੂਦ ਉਸ 'ਤੇ ਅਜੇ ਤਕ ਕੋਈ ਗੰਭੀਰ ਕਾਰਵਾਈ ਨਹੀਂ ਹੋਈ।
Punjabi Bollywood Tadka
ਇਸੇ ਮਾਮਲੇ ਤੇ ਇਸ ਵਰਗੇ ਮਾਮਲਿਆਂ ਦੇ ਵਿਰੋਧ 'ਚ ਆਨਲਾਈਨ ਮੁਹਿੰਮ 'ਟਾਈਮ ਇਜ਼ ਅੱਪ' ਨੇ ਤੇਜ਼ੀ ਫੜ ਲਈ ਤੇ ਤਮਾਮ ਸੈਲੇਬ੍ਰਿਟੀਜ਼ ਤੋਂ ਅਪੀਲ ਕੀਤੀ ਗਈ ਕਿ ਉਹ ਵਿਰੋਧ ਦਾ ਰੰਗ (ਕਾਲਾ) ਪਹਿਨ ਕੇ ਆਉਣ ਪਰ ਬਲੈਂਕਾ ਨੇ ਇਹ ਅਪੀਲ ਨਹੀਂ ਮੰਨੀ।​​​​​​​​​​​​​​​​​​​​​
Punjabi Bollywood TadkaPunjabi Bollywood Tadka


Tags: Blanco Blanco Red Dress Hollywood Actress Undergarments Golden Globe Awards