FacebookTwitterg+Mail

ਹਨੀ ਸਿੰਘ ਨੇ ਖੁਦ ਖੋਲ੍ਹਿਆ ਵੱਡਾ ਰਾਜ਼, ਦੋ ਸਾਲ ਤੋਂ ਆਖਿਰ ਕਿੱਥੇ ਸਨ ਗਾਇਬ

honey singh offered 25 crore for biography
18 October, 2017 03:37:33 PM

ਮੁੰਬਈ(ਬਿਊਰੋ)— ਲੰਬੇ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਗਾਇਬ ਹਨੀ ਸਿੰਘ ਨੇ ਹਾਲ ਹੀ 'ਚ ਆਪਣੇ ਤੇ ਆਪਣੀ ਬੀਮਾਰੀ ਦੇ ਬਾਰੇ 'ਚ ਕਾਫੀ ਗੱਲਾਂ ਸ਼ੇਅਰ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਬੀਤੇ 18 ਮਹੀਨੇ ਦਾ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਸੀ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸੇ ਵਿਚਕਾਰ ਖਬਰ ਆ ਰਹੀ ਹੈ ਕਿ ਇਕ ਪਬਲੀਸ਼ਰ ਨੇ ਹਨੀ ਸਿੰਘ 'ਤੇ ਬਾਇਓਗਰਾਫੀ ਬਣਾਉਣ ਲਈ 25 ਕਰੋੜ ਰੁਪਏ ਆਫਰ ਕੀਤੇ ਹਨ। ਹਾਲਾਂਕਿ ਅਜੇ ਹਨੀ ਸਿੰਘ ਵੱਲੋਂ ਇਸ 'ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਹਨੀ ਸਿੰਘ ਕਰੀਬ 2 ਸਾਲ ਬਾਅਦ ਸਾਹਮਣੇ ਆਏ ਤੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਲੋਕਾਂ ਨੂੰ ਆਪਣੇ ਬਾਰੇ 'ਚ ਦੱਸਣ ਲਈ ਉਹ ਕਿਸੇ ਬੁਲਾਰੇ ਨੂੰ ਭੇਜੇ। 

Punjabi Bollywood Tadka

ਹਨੀ ਸਿੰਘ ਮੁਤਾਬਕ, ਬੀਤੇ ਡੇਢ ਸਾਲ ਦਾ ਸਮਾਂ ਉਨ੍ਹਾਂ ਦੀ ਲਾਈਫ ਦਾ ਸਭ ਤੋਂ ਬੁਰਾ ਦੌਰ ਰਿਹਾ। ਉਹ ਕਿਸੇ ਨਾਲ ਗੱਲ ਕਰਨ ਦੀ ਹਾਲਤ 'ਚ ਨਹੀਂ ਸਨ। ਹਨੀ ਸਿੰਘ ਨੇ ਕਿਹਾ, ''ਮੈਂ ਜਾਣਦਾ ਸੀ ਕਿ ਲੋਕ ਮੇਰੇ ਬਾਰੇ 'ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਕੋਈ ਕਹਿੰਦਾ ਹੈ ਕਿ ਡਰੱਗ ਓਵਰਡੋਜ਼ ਦੇ ਕਾਰਨ ਮੈਨੂੰ ਰਿਹੈਬ ਸੈਂਟਰ ਭੇਜਿਆ ਗਿਆ ਪਰ ਅਜਿਹਾ ਕੁਝ ਵੀ ਨਹੀਂ ਹੈ। ਬਲਕਿ ਮੈਂ ਨੋਇਡਾ 'ਚ ਆਪਣੇ ਘਰ ਸੀ। ਮੈਨੂੰ ਬਾਇਪੋਲਰ ਡਿਸਾਰਡਰ ਹੈ। ਸ਼ਰਾਬ ਦੇ ਨਸ਼ੇ 'ਚ ਇਹ ਬੀਮਾਰੀ ਤੇ ਤੇਜ਼ੀ ਨਾਲ ਵੱਧਦੀ ਹੈ। ਹਨੀ ਸਿੰਘ ਮੁਤਾਬਕ ਮੈਂ ਇਕ-ਦੋ ਨਹੀਂ ਬਲਕਿ ਚਾਰ ਡਾਕਟਰ ਚੇਜ ਕੀਤੇ। ਮੈਨੂੰ ਡਿਪ੍ਰੈਸ਼ਨ ਹੋਣ ਲੱਗਾ ਸੀ। ਦਵਾਈਆਂ ਵੀ ਅਸਰ ਨਹੀਂ ਕਰ ਰਹੀਆਂ ਸਨ। ਸੂਰਜ ਛਿਪਣ ਤੋਂ ਬਾਅਦ ਮੈਨੂੰ ਆਪਣੀ ਹੀ ਫੈਮਿਲੀ ਦੇ ਲੋਕਾਂ ਤੋਂ ਡਰ ਲੱਗਣ ਲੱਗਦਾ ਸੀ। ਇਹੀ ਵਜ੍ਹਾ ਹੈ ਕਿ ਮੈਂ ਖੁਦ ਨੂੰ ਇਕ ਕਮਰੇ 'ਚ ਕੈਦ ਕਰ ਲਿਆ ਸੀ। ਮਹੀਨਿਆਂ ਤੱਕ ਤਾਂ ਮੈਂ ਬਾਲ ਵੀ ਨਹੀਂ ਕਟਵਾਏ ਸਨ, ਹਾਲਾਂਕਿ ਹੁਣ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ।

Punjabi Bollywood Tadka

ਜ਼ਿਕਰਯੋਗ ਹੈ ਕਿ ਵਧੇਰੇ ਮੈਂਟਲ ਡਿਸਾਰਡਰ ਵਾਂਗ ਹੀ ਬਾਇਓਪੋਲਰ ਡਿਸਾਰਡਰ ਵੀ ਡਿਫਰੈਂਟ ਸ਼ੇਪ ਤੇ ਸਾਈਜ ਦਾ ਹੁੰਦਾ ਹੈ, ਜਿਸ ਦੇ ਕਾਰਨ ਡਾਕਟਰਜ਼ ਨੂੰ ਹਨੀ ਸਿੰਘ ਦੀ ਬੀਮਾਰੀ ਡਾਇਗਨੋਸ ਕਰਨ 'ਚ ਕਾਫੀ ਮੁਸ਼ਕਿਲਾਂ ਆਈਆਂ। ਕਈ ਵਾਰ ਡਾਕਟਰ ਬੀਮਾਰੀ ਦੇ ਸਹੀ ਲੱਛਣ ਪਕੜ ਨਹੀਂ ਪਾਉਂਦੇ ਸਨ। ਇਹੀ ਵਜ੍ਹਾ ਰਹੀ ਕਿ ਹਨੀ ਸਿੰਘ ਨੂੰ ਇਕ ਨਹੀਂ ਬਲਕਿ ਚਾਰ ਵਾਰ ਡਾਕਟਰ ਬਦਲਣੇ ਪਏ। ਯੋ-ਯੋ ਹਨੀ ਸਿੰਘ ਦੇ ਕੇਸ 'ਚ ਉਨ੍ਹਾਂ ਨੇ ਕਈ ਮਹੀਨਿਆਂ ਤੱਕ ਦਵਾਈਆਂ ਸੂਟ ਹੀ ਨਹੀਂ ਕਰਦੀਆਂ ਸਨ, ਜਿਸ ਦੇ ਕਾਰਨ ਉਹ ਫ੍ਰਸਟ੍ਰੇਸ਼ਨ ਦੇ ਸ਼ਿਕਾਰ ਬਣਦੇ ਜਾ ਰਹੇ ਸਨ। ਬਾਅਦ 'ਚ ਡਾਕਟਰਜ਼ ਦੀ ਇਕ ਟੀਮ ਨੇ ਉਨ੍ਹਾਂ ਦੀ ਬੀਮਾਰੀ ਨੂੰ ਸਹੀ ਡਾਇਗਨੋਸ ਕਰ ਕੇ ਇਲਾਜ ਸ਼ੁਰੂ ਕੀਤਾ ਤੇ ਹੌਲੀ-ਹੌਲੀ ਹਨੀ ਸਿੰਘ ਇਸ ਡਿਸਾਰਡਰ ਤੋਂ ਠੀਕ ਹੋਣ 'ਚ ਸਫਲ ਰਹੇ।


Tags: Honey singh25 croreBiographyPollywood celebrityਹਨੀ ਸਿੰਘਬਾਇਓਗਰਾਫੀ