FacebookTwitterg+Mail

Pics: ਜਾਣੋ ਕਿਥੇ ਲਗਾਇਆ ਸ਼ਿਲਪਾ, ਉਰਵਸ਼ੀ ਤੇ ਪੂਨਮ ਪਾਂਡੇ ਸਮੇਤ ਇਨ੍ਹਾਂ ਅਭਿਨੇਤਰੀਆਂ ਨੇ ਬੋਲਡਨੈੱਸ ਦਾ ਤੜਕਾ!

    1/15
19 February, 2017 07:55:16 PM
ਮੁੰਬਈ— ਇਥੇ 18 ਫਰਵਰੀ ਨੂੰ 'ਮਿਰਚੀ ਮਿਊਜ਼ਿਕ ਐਵਾਰਡਸ 2017' ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਆਲੀਆ ਭੱਟ, ਸ਼ਿਲਪਾ ਸ਼ੈੱਟੀ, ਉਰਵਸ਼ੀ ਰੌਤੇਲਾ, ਡੇਜ਼ੀ ਸ਼ਾਹ, ਸੋਫੀਆ ਚੌਧਰੀ ਸਮੇਤ ਕਈ ਅਭਿਨੇਤਰੀਆਂ ਇਸ ਐਵਾਰਡ ਸ਼ੋਅ 'ਚ ਮੌਜੂਦ ਸਨ ਪਰ ਜਿਵੇਂ ਹੀ ਪੂਨਮ ਪਾਂਡੇ ਰੈੱਡ ਕਾਰਪੇਟ 'ਤੇ ਦਿਖੀ, ਮੰਨੋ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਹੀ ਟਿਕ ਗਈਆਂ।
ਹੌਟ ਅੰਦਾਜ਼ 'ਚ ਪੂਨਮ ਪਾਂਡੇ ਇਥੇ ਬੋਲਡ ਡਰੈੱਸ ਪਹਿਨ ਕੇ ਪਹੁੰਚੀ ਸੀ। ਇਸ ਦੌਰਾਨ ਉਰਵਸ਼ੀ ਰੌਤੇਲਾ ਵੀ ਖਿੱਚ ਦਾ ਕੇਂਦਰ ਰਹੀ। ਸ਼ਿਲਪਾ ਸ਼ੈੱਟੀ ਵੀ ਐਵਾਰਡ ਸ਼ੋਅ ਦੌਰਾਨ ਚਰਚਾ 'ਚ ਛਾਈ ਰਹੀ। ਆਪਣੀ ਆਉਣ ਵਾਲੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੇ ਪ੍ਰਚਾਰ ਲਈ ਆਲੀਆ ਭੱਟ ਤੇ ਵਰੁਣ ਧਵਨ ਵੀ ਐਵਾਰਡ ਸ਼ੋਅ 'ਚ ਨਜ਼ਰ ਆਏ। ਇਨ੍ਹਾਂ ਤੋਂ ਇਲਾਵਾ ਸਨਾ ਖਾਨ, ਮਧੁਰਿਮਾ ਤੁਲੀ, ਅਰਿਜੀਤ ਸਿੰਘ ਤੇ ਕਰਨ ਜੌਹਰ ਵੀ ਐਵਾਰਡ ਸ਼ੋਅ 'ਚ ਸ਼ਾਮਲ ਹੋਏ।

Tags: Mirchi Music Awards Poonam Pandey Shilpa Shetty Ali Bhatt Urvashi Rautela Varun Dhawan ਮਿਰਚੀ ਮਿਊਜ਼ਿਕ ਐਵਾਰਡਸ ਆਲੀਆ ਭੱਟ ਸ਼ਿਲਪਾ ਸ਼ੈੱਟੀ ਉਰਵਸ਼ੀ ਰੌਤੇਲਾ