FacebookTwitterg+Mail

ਰਿਤਿਕ ਰੋਸ਼ਨ ਨੇ ਯਾਮੀ ਗੌਤਮ ਨੂੰ ਲੈ ਕੇ ਕੀਤਾ ਵੱਡਾ ਵਹਿਮ ਦੂਰ, ਜਾਣੋ ਪੂਰਾ ਮਾਮਲਾ

hrithik dismisses rumours about yami gautam
26 October, 2016 10:17:18 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਨੂੰ ਲੈ ਪਿਛਲੇ ਕਈ ਦਿਨਾਂ ਤੋਂ ਫਿਲਮ 'ਕਾਬਿਲ' ਨਾਲ ਜੁੜੀਆ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖ਼ਬਰਾਂ ਮੁਤਾਬਕ ਯਾਮੀ ਇਸ ਫਿਲਮ 'ਚ ਇਕ ਛੋਟੇ ਜਿਹੇ ਕਿਰਦਾਰ 'ਚ ਨਜ਼ਰ ਆਵੇਗੀ, ਜੋ ਕੇਮਿਓ ਤੋਂ ਥੋੜਾ ਜ਼ਿਆਦਾ ਹੈ ਪਰ ਹੁਣ ਰਿਤਿਕ ਰੋਸ਼ਨ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਹੈ। ਰਿਤਿਕ ਨੇ ਆਪਣੇ ਹੋਮ ਪ੍ਰੋਡਕਸ਼ਨ ਦੀ ਫਿਲਮ 'ਕਾਬਿਲ' ਨੂੰ ਲੈ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਫਿਲਮ 'ਚ ਮੇਰੀ ਨਾਇਕਾ ਯਾਮੀ ਗੌਤਮ ਮੁੱਖ ਭੂਮਿਕਾ 'ਚ ਹੈ ਅਤੇ ਉਸ ਦਾ ਕਿਰਦਾਰ ਪੂਰਾ ਹੈ ਨਾ ਕੀ ਛੋਟਾ ਹੈ। ਰਿਤਿਕ ਨੇ ਟਵੀਟ ਕਰ ਕਿਹਾ ਹੈ ਕਿ ਯਾਮੀ ਦਾ ਐਕਸਟੈਡਿਡ ਕੇਮਿਓ ਹੋਣ ਦੀ ਖ਼ਬਰ ਪੂਰੀ ਤਰ੍ਹਾਂ ਬੇਬੁਨਿਆਦ ਹੈ। ਫਿਲਮ 'ਕਾਬਿਲ' 'ਚ ਯਾਮੀ ਗੌਤਮ, ਰਿਤਿਕ ਦੇ ਕਿਰਦਾਰ ਰੋਹਨ ਭਟਨਾਗਰ ਦੀ ਪ੍ਰੇਮਿਕਾ ਹੈ। ਰੋਹਨ ਇਕ ਅੰਨ੍ਹੇ ਮਮਿਕਰੀ ਕਲਾਕਾਰ ਹੈ ਜੋ ਅਮਿਤਾਭ ਬੱਚਨ ਸਮੇਤ ਕਈ ਸਿਤਾਰਿਆਂ ਦੀਆਂ ਆਵਾਜਾਂ ਕੱਢ ਲੈਂਦਾ ਹੈ।
ਜ਼ਿਕਰਯੋਗ ਹੈ ਕਿ ਰਾਕੇਸ਼ ਰੋਸ਼ਨ ਦੇ ਪ੍ਰੋਡਕਸ਼ਨ 'ਚ ਬਣ ਰਹੀ ਫਿਲਮ 'ਕਾਬਿਲ' ਨੂੰ ਸੰਜੇ ਗੁਪਤਾ ਨਿਰਦੇਸ਼ਿਤ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦਾ ਟਕਰਾਅ ਹੋਣ ਵਾਲਾ ਸੀ ਪਰ ਕਿਹਾ ਜਾ ਰਿਹਾ ਹੈ ਕਿ ਦੋਵੇਂ ਪੱਖਾਂ ਨੇ ਇਸ ਮੁੱਦੇ ਨੂੰ ਸੁਲਝਾ ਲਿਆ ਹੈ।

Tags: ਬਾਲੀਵੁੱਡਰਿਤਿਕ ਰੋਸ਼ਨਯਾਮੀ ਗੌਤਮ BollywoodHrithik Roshanyami gautam