FacebookTwitterg+Mail

ਰਿਤਿਕ ਰੋਸ਼ਨ ਨੇ ਕਿਹਾ, ''ਮੇਰੀ ਕਮਜ਼ੋਰੀ ਹੀ ਮੇਰੀ ਤਾਕਤ ਹੈ''!

    1/2
25 October, 2016 11:14:23 AM
ਮੁੰਬਈ— ਬਾਲੀਵੁੱਡ 'ਚ ਰਿਲੀਜ਼ ਹੋਣ ਵਾਲੀਆਂ ਅਗਲੀਆਂ ਫਿਲਮਾਂ 'ਚ ਇਕ ਨਾਂ ਰਿਤਿਕ ਰੋਸ਼ਨ ਦੀ ਫਿਲਮ 'ਕਾਬਿਲ' ਦਾ ਵੀ ਹੈ।
ਇਸ ਦਾ ਟੀਜ਼ਰ ਮੇਕਰਸ ਵਲੋਂ ਬੀਤੇ ਹਫਤੇ ਹੀ ਰਿਲੀਜ਼ ਕੀਤਾ ਗਿਆ। ਰਿਤਿਕ ਰੋਸ਼ਨ ਨੇ ਸ਼ੋਸ਼ਲ ਮੀਡੀਆ 'ਤੇ ਇਸ ਫਿਲਮ ਦਾ ਇਕ ਪੋਸਟਰ ਵੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ 'ਉਸ ਦੀ ਕਮਜ਼ੋਰੀ ਹੀ ਉਸ ਦੀ ਤਾਕਤ ਹੈ।'
ਰਿਤਿਕ ਰੋਸ਼ਨ ਦੀ ਇਸ ਫਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ। ਇਸ ਦੇ ਨਿਰਮਾਤਾ ਰਾਕੇਸ਼ ਰੋਸ਼ਨ ਹਨ। 'ਕਾਬਿਲ' 'ਚ ਰਿਤਿਕ ਰੋਸ਼ਨ ਨਾਲ ਯਾਮੀ ਗੌਤਮ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਦਾ ਟ੍ਰੇਲਰ 26 ਅਕਤੂਬਰ 2016 ਨੂੰ ਰਿਲੀਜ਼ ਹੋਵੇਗਾ।
ਸਵਾਲ ਸਿਰਫ ਫਿਲਮ ਦਾ ਹੀ ਨਹੀਂ, ਇਸ ਫਿਲਮ ਦੀ ਤਾਰੀਖ ਵੀ ਤੈਅ ਕੀਤੀ ਗਈ, ਜੋ ਕਿ 26 ਅਕਤੂਬਰ ਜਨਵਰੀ, 2017 ਹੈ। ਫਿਲਮ ਦਾ ਟੀਜ਼ਰ ਸੀਨੀਅਰ ਅਦਾਕਾਰ ਅਨਿਲ ਕਪੂਰ ਨੂੰ ਬੇਹੱਦ ਪਸੰਦ ਆਇਆ। ਇਸ ਦੀ ਤਾਰੀਫ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਕੀਤੀ ਗਈ।
ਰਿਤਿਕ ਰੋਸ਼ਨ ਨੇ ਇਸ ਫਿਲਮ ਤੋਂ ਕਾਫੀ ਉਮੀਦਾਂ ਲਗਾਈਆਂ ਹੋਈਆਂ ਹਨ। ਲੰਬੇ ਸਮੇਂ ਤੋਂ ਉਸ ਦੀ ਕੋਈ ਫਿਲਮ ਸਫਲ ਨਹੀਂ ਰਹੀ ਹੈ। ਰਿਤਿਕ ਦੀ ਪਿਛਲੀ ਫਿਲਮ 'ਮੋਹਨਜਦਾੜੋ' ਸੀ। ਜੋ ਕਿ ਵੱਡੇ ਬਜਟ ਦੀ ਬਣਾਈ ਗਈ ਸੀ ਪਰ ਇਸ ਦੇ ਬਾਵਜੂਦ ਵੀ ਇਹ ਅਸਫਲ ਰਹੀ। ਇਸ ਫਿਲਮ ਦਾ ਨਿਰਮਾਣ ਅਸ਼ੂਤੋਸ਼ ਗੋਵਾਰੀਕਰ ਨੇ ਕੀਤਾ ਸੀ।

Tags: ਰਿਤਿਕ ਰੋਸ਼ਨਬਾਲੀਵੁੱਡਯਾਮੀ ਗੌਤਮHrithik Roshan Bollywood Yami Gautam