FacebookTwitterg+Mail

ਰਿਤਿਕ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਉਨ੍ਹਾਂ ਦੇ ਹਮਸ਼ਕਲ ਇਕ ਸ਼ੂਟ ਲਈ ਲੈਂਦੇ ਹਨ ਇੰਨੀ ਫੀਸ , ਦੇਖੋ ਤਸਵੀਰਾਂ

    2/7
11 January, 2017 01:37:50 PM
ਮੁੰਬਈ—ਬਾਲੀਵੁੱਡ ਸੁਪਰਸਟਾਰ ਰਿਤਿਕ ਰੌਸ਼ਨ ਨੇ ਬੀਤੇ ਦਿਨ ਆਪਣਾ 43ਵਾਂ ਜਨਮਦਿਨ ਮਨਾਇਆ। ਰਿਤਿਕ ਮਸ਼ਹੂਰ ਫਿਲਮ ਪ੍ਰੋਡਿਊਸਰ-ਡਾਇਰੈਕਟਰ ਰਾਕੇਸ਼ ਰੌਸ਼ਨ ਦੇ ਬੇਟੇ ਹਨ। ਰਿਤਿਕ ਨੇ ਫਿਲਮ ਇੰਡਸਟਰੀ 'ਚ ਆਪਣੇ ਪਿਤਾ ਰਾਕੇਸ਼ ਰੌਸ਼ਨ ਨਾਲ ਅਸਿਸਟੇਂਟ ਡਾਇਰੈਕਟਰ ਦੇ ਰੂਪ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਖਾਸ ਗੱਲ ਇਹ ਹੈ ਕਿ ਬਾਲੀਵੁੱਡ 'ਚ ਰਿਤਿਕ ਰੌਸ਼ਨ ਹੀ ਨਹੀਂ ਬਲਕਿ ਉਨ੍ਹਾਂ ਦੇ ਹਮਸ਼ਕਲ ਵੀ ਹਨ। ਖਾਸ ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰੁਪੇਸ਼ ਐੱਮ ਦੀ। ਰੁਪੇਸ਼ ਸਿਰਫ ਰਿਤਿਕ ਦੇ ਹਮਸ਼ਕਲ ਹੀ ਨਹੀਂ ਬਲਕਿ ਉਨ੍ਹਾਂ ਨਾਲ ਕੰਮ ਵੀ ਕਰ ਚੁੱਕੇ ਹਨ।
ਰੁਪੇਸ਼ ਦੇ ਮੁਤਾਬਕ, ਇਮਾਮੀ ਦੇ ਡਿਊਡਰੈਂਟ ਦੇ ਵਿਗਿਆਪਨ 'ਚ ਜਿੰਨੇ ਵੀ ਲਾਂਗ ਸ਼ਾਟ ਹਨ, ਉਹ ਉਨ੍ਹਾਂ 'ਤੇ ਫਿਲਮਾਏ ਗਏ ਹਨ। ਇਸ ਤੋਂ ਇਲਾਵਾ ਕੋਲਡ ਡ੍ਰਿੰਕ ਮਾਊਟੇਨ ਡਿਊ ਦੇ ਐਡ 'ਚ ਵੀ ਰਿਤਿਕ ਸਿਰਫ ਪੰਜ ਮਿੰਟ ਲਈ ਸੈੱਟ 'ਤੇ ਆਏ ਸਨ ਅਤੇ ਆਪਣਾ ਡਾਇਲਾਗ ਬੋਲ ਕੇ ਚਲੇ ਗਏ। ਬਾਕੀ ਸਾਰਾ ਵਿਗਿਆਪਨ ਰੁਪੇਸ਼ ਨੇ ਪੂਰਾ ਕੀਤਾ। ਰੂਪੇਸ਼ ਬਤੌਰ ਅਦਾਕਾਰ ਅਤੇ ਬਾਡੀ ਡਬਲ 25 ਹਜ਼ਾਰ ਰੁਪਏ ਪ੍ਰਤੀ ਸ਼ੂਟ ਫੀਸ ਲੈਂਦੇ ਹਨ।

Tags: ਰਿਤਿਕ ਰੌਸ਼ਨਜਨਮਦਿਨਰੁਪੇਸ਼ ਐੱਮHrithik Roshan birthday Rupesh M