FacebookTwitterg+Mail

'ਕ੍ਰਿਸ਼ 4' ਦੀ ਅਭਿਨੇਤਰੀ ਬਾਰੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ : ਰਿਤਿਕ ਰੌਸ਼ਨ

hrithik roshan
29 May, 2017 08:07:07 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਦਾ ਕਹਿਣਾ ਹੈ ਕਿ ਆਉਣ ਵਾਲੀ ਫਿਲਮ 'ਕ੍ਰਿਸ਼ 4' ਦੀ ਲੀਡ ਅਭਿਨੇਤਰੀ ਬਾਰੇ ਖੁਲਾਸਾ ਕਰਨਾ ਇਸ ਸਮੇਂ ਜਲਦਬਾਜੀ ਹੋਵੇਗੀ ਕਿਉਂਕਿ ਨਿਰਮਾਤਾ ਫਿਲਹਾਲ ਫਿਲਮ ਦੀ ਸਟੋਰੀ 'ਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਕ੍ਰਿਸ਼ 3 'ਚ ਪ੍ਰਿਯੰਕਾ ਚੋਪੜਾ ਅਤੇ ਕੰਗਣਾ ਰਣੌਤ ਅਹਿਮ ਭੂਮਿਕਾ 'ਚ ਨਜ਼ਰ ਆਈਆਂ ਸਨ। ਫਿਲਮ 'ਚ ਇਨ੍ਹਾਂ ਦੋਵਾਂ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ 'ਕ੍ਰਿਸ਼ 4' 'ਚ ਵੁਮੈਨ ਵੰਡਰ ਵਰਗਾ ਕਿਰਦਾਰ ਨਜ਼ਰ ਆਵੇਗਾ। ਇਸ ਲਈ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੌਣ ਅਤੇ ਪ੍ਰਿਯੰਕਾ ਚੋਪੜਾ ਲੀਡ ਅਭਿਨੇਤਰੀਆਂ ਦੀ ਚਰਚਾ 'ਚ ਹਨ। ਇੰਟਰਵਿਊ ਦੌਰਾਨ ਜਦੋਂ ਰਿਤਿਕ ਤੋਂ ਅਭਿਨੇਤਰੀ ਨੂੰ ਲੈ ਕੇ ਸਵਾਲ ਪੁਛਿਆ ਗਿਆ ਤਾਂ ਰਿਤਿਕ ਦਾ ਕਹਿਣਾ ਸੀ ਕਿ ਅਸੀਂ ਫਿਲਹਾਲ ਫਿਲਮ ਦੀ ਸਟੋਰੀ 'ਤੇ ਕੰਮ ਕਰ ਰਹੇ ਹਾਂ ਹੁਣ ਤਕ ਅਸੀਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।


Tags: Hrithik Roshan Celebrity Krrish 4 Wonder Woman Priyanka Chopra ਰਿਤਿਕ ਰੌਸ਼ਨ ਕ੍ਰਿਸ਼ 4