FacebookTwitterg+Mail

ਰਿਤਿਕ ਦੀ ਇਸ ਫਿਲਮ ਲਈ 15,000 ਕਲਾਕਾਰਾਂ ਨੇ ਦਿੱਤਾ ਆਡੀਸ਼ਨ

hrithik roshan
10 December, 2017 07:00:34 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀ ਆਉਣ ਵਾਲੀ ਫਿਲਮ 'ਸੁਪਰ 30' ਉਨ੍ਹਾਂ ਦੇ ਕਰੀਅਰ 'ਚ ਇਕ ਨਵਾਂ ਤਜ਼ਰਬਾ ਜੋੜਨ ਵਾਲੀ ਹੈ। ਇਸ ਫਿਲਮ 'ਚ ਉਹ ਇਕ ਅਧਿਆਪਕ ਦੀ ਭੂਮਿਕਾ ਨਿਭਾਉਣਗੇ। ਉੱਥੇ ਹੀ ਉਨ੍ਹਾਂ ਦੇ ਵਿਦਿਆਰਥੀਆਂ ਦੀ ਭੂਮਿਕਾ ਨਿਭਾਉਣ ਲਈ ਹੁਣ ਤੱਕ 15, 000 ਤੋਂ ਜ਼ਿਆਦਾ ਆਡੀਸ਼ਨ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਉਨ੍ਹਾਂ ਕਲਾਕਾਰਾਂ ਦੀ ਤਲਾਸ਼ 'ਚ ਹਨ, ਜੋ ਫਿਲਮ 'ਚ ਰਿਤਿਕ ਦੇ ਵਿਦਿਆਰਥੀਆਂ ਦੀ ਭੂਮਿਕਾ ਨਿਭਾਅ ਸੱਕਣ। ਇਸ 'ਚ ਇਹ ਵਿਦਿਆਰਥੀ ਇੰਡੀਅਨ ਇੰਸਚੀਟਿਊਟ ਆਫ ਟੈਕਨਾਲੋਜ਼ੀ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋਣਗੇ। ਫਿਲਮ ਨਿਰਮਾਤਾ ਵਿਕਾਸ ਬਹਿਲ ਅਤੇ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਸੰਭਾਵਿਤ ਕਲਾਕਾਰਾ ਦੀ ਲਿਸਟ ਨੂੰ 15,000 ਤੋਂ 78 ਤੱਕ ਸੀਮਿਤ ਕਰ ਦਿੱਤਾ ਹੈ।
ਮੁਕੇਸ਼ ਨੇ ਕਿਹਾ, ''ਅਸੀਂ 15 ਤੋਂ 17 ਸਾਲ ਦੀ ਉਮਰ ਦੇ ਬੱਚੇ ਲੈਣਾ ਚਾਹੁੰਦੇ ਹਾਂ ਅਤੇ 15,000 ਤੋਂ ਜ਼ਿਆਦਾ ਆਡੀਸ਼ਨ ਲੈ ਚੁੱਕੇ ਹਾਂ। ਬਿਹਾਰ, ਵਾਰਾਣਸੀ, ਭੋਪਾਲ, ਮੁੰਬਈ ਅਤੇ ਦਿਲੀ ਦੇ ਸੰਭਾਵਿਤ ਕਲਾਕਾਰਾਂ ਨੂੰ ਚੁਣਨ ਲਈ ਕੁਝ ਮਹੀਨੇ ਪਹਿਲਾਂ ਹੀ ਅਸੀਂ ਇਸਦੀ ਸ਼ੁਰੂਆਤ ਕੀਤੀ ਸੀ''। ਉਨ੍ਹਾਂ ਕਿਹਾ, ''ਅਸੀਂ 78 ਬੱਚਿਆਂ ਨਾਲ ਵਰਕਸ਼ਾਪ ਆਯੋਜਿਤ ਕਰ ਰਹੇ ਹਾਂ''। ਇਸ ਫਿਲਮ ਦਾ ਨਿਰਮਾਣ ਰਿਲਾਇੰਸ ਐਂਟਰਟੇਨਮੈਂਟ ਅਤੇ ਫੈਂਟਮ ਫਿਲਮਸ ਮਿਲ ਕੇ ਕਰ ਰਹੇ ਹਨ। 'ਸੁਪਰ 30' ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣੇਗੀ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ 23 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Hrithik Roshan Super 30 Audition Mukesh Chhabra Student Bollywood Actor