FacebookTwitterg+Mail

ਰਾਜਸਥਾਨ ਦੀਆਂ ਸੜਕਾਂ 'ਤੇ ਪਾਪੜ ਵੇਚ ਰਿਹੈ ਬਾਲੀਵੁੱਡ ਦਾ ਸੁਪਰਹੀਰੋ

hrithik roshan
20 February, 2018 07:16:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਬੀਤੇ ਦਿਨੀਂ ਬਨਾਰਸ 'ਚ ਰਿਤਿਕ ਨੂੰ ਸ਼ੂਟਿੰਗ ਕਰਦਿਆਂ ਦੇਖਿਆ ਗਿਆ। ਫਿਲਮ ਸੈੱਟ ਤੋਂ ਲੀਕ ਹੋਈਆਂ ਰਿਤਿਕ ਦੀਆਂ ਤਸਵੀਰਾਂ 'ਚ ਉਨ੍ਹਾਂ ਦੀ ਲੁੱਕ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਬਨਾਰਸ 'ਚ ਕਿਸੇ ਨੂੰ ਪਤਾ ਨਹੀਂ ਲੱਗਾ ਸੀ ਕਿ ਰਿਤਿਕ ਉੱਥੇ ਸ਼ੂਟਿੰਗ ਕਰ ਰਹੇ ਹਨ। ਬਨਾਰਸ ਤੋਂ ਬਾਅਦ ਹੁਣ ਰਿਤਿਕ ਰਾਜਸਥਾਨ ਪਹੁੰਚੇ ਹਨ। ਫਿਲਮ ਦੇ ਸੈੱਟ ਤੋਂ ਸ਼ੂਟਿੰਗ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚੋਂ ਇਕ ਤਸਵੀਰ 'ਚ ਰਿਤਿਕ ਸਾਈਕਲ 'ਤੇ ਬੈਠੇ ਪਾਪੜ ਵੇਚਦੇ ਦਿਖਾਈ ਦੇ ਰਹੇ ਹਨ। ਰਿਤਿਕ ਨੂੰ ਇਸ ਤਸਵੀਰ 'ਚ ਪਛਾਣ ਸਕਣਾ ਬੇਹੱਦ ਮੁਸ਼ਕਿਲ ਹੈ।

Punjabi Bollywood Tadka
ਦੱਸਣਯੋਗ ਹੈ ਕਿ 'ਸੁਪਰ 30' ਲਈ ਰਿਤਿਕ ਨੇ ਜ਼ਬਰਦਸਤ ਮਿਹਨਤ ਕੀਤੀ ਹੈ। ਆਨੰਦ ਕੁਮਾਰ ਦੀ ਬਾਇਓਪਿਕ 'ਚ ਰਿਤਿਕ ਦਾ ਲੁੱਕ ਹੈਰਾਨ ਕਰਨ ਵਾਲਾ ਹੈ। ਇਸ ਫਿਲਮ 'ਚ ਉਨ੍ਹਾਂ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਇਹ ਸਾਫ ਕਿਹਾ ਜਾਂਦਾ ਹੈ ਕਿ ਉਹ ਆਪਣੀ ਫਿਲਮ ਲਈ ਬਹੁਤ ਮਿਹਨਤ ਕਰਦੇ ਹਨ। ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ। ਫੈਂਟਮ ਤੇ ਰਿਲਾਇੰਸ ਐਂਟਰਟੇਨਮੈਂਟ ਮਿਲ ਕੇ ਇਸਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 23 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Hrithik Roshan Super 30 Rajasthan Vikas Bahl Anand Kumar Biopic Hindi Film

Edited By

Kapil Kumar

Kapil Kumar is News Editor at Jagbani.