FacebookTwitterg+Mail

ਫਿੱਟਨੈੱਸ ਦੇ ਮਾਮਲੇ 'ਚ ਰਿਤਿਕ ਤੋਂ ਘੱਟ ਨਹੀਂ ਹੈ ਮਾਂ ਪਿੰਕੀ, ਦੇਖੋ ਵਰਕਆਊਟ ਵੀਡੀਓ

hrithik roshan
18 March, 2018 10:37:08 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦੇ ਫਿੱਟ ਸਰੀਰ 'ਤੇ ਲੱਖਾਂ ਲੋਕ ਮਾਰਦੇ ਹਨ ਪਰ ਫਿੱਟਨੈੱਸ ਦੇ ਮਾਮਲੇ 'ਚ ਰਿਤਿਕ ਆਪਣੀ ਮਾਂ ਪਿੰਕੀ ਰੋਸ਼ਨ ਨੂੰ ਆਪਣੀ ਪ੍ਰੇਰਣਾ ਮੰਨਦੇ ਹਨ। ਰਿਤਿਕ ਰੌਸ਼ਨ ਨੇ ਇੰਸਟਾਗ੍ਰਾਨ ਅਕਾਊਂਟ 'ਤੇ ਆਪਣੇ ਮਾਂ ਦਾ ਵਰਕਆਊਟ ਵੀਡੀਓ ਸ਼ੇਅਰ ਕੀਤਾ ਹੈ।
Punjabi Bollywood Tadka

ਰਿਤਿਕ ਰੌਸ਼ਨ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''ਮੈਨੂੰ ਨਹੀਂ ਪਤਾ ਇਸ ਨੂੰ ਪ੍ਰੇਰਣਾ ਦੇ ਤੌਰ 'ਤੇ ਲਿਆ ਜਾਵੇ ਜਾਂ ਮੁਕਾਬਲੇ ਵਜੋਂ। ਤੁਹਾਡੇ 'ਤੇ ਮੈਨੂੰ ਬਹੁਤ ਮਾਣ ਹੈ। ਲਵ ਯੂ ਤੇ ਮੰਮੀ ਹੋਣ ਲਈ ਧੰਨਵਾਦ।''

 

A post shared by Hrithik Roshan (@hrithikroshan) on

ਫਿਲਮਾਂ ਦੀ ਗੱਲ ਕਰੀਏ ਤਾਂ ਫਿਲਹਾਲ 'ਸੁਪਰ 30' ਦੀ ਸ਼ੂਟਿੰਗ ਕਰ ਰਹੇ ਹਨ। ਫਰਵਰੀ 'ਚ ਉਸ ਦੀ ਸ਼ੂਟਿੰਗ ਲੋਕੇਸ਼ਨ ਤੋਂ ਕੁਝ ਤਸਵੀਰਾਂ ਵੀ ਲੀਕ ਹੋ ਗਈਆਂ ਸਨ। ਫਿਲਮ ਦੀ ਕਹਾਣੀ ਬਿਹਾਰ ਦੇ ਰਹਿਣ ਵਾਲੇ ਆਨੰਦ ਕੁਮਾਰ 'ਤੇ ਆਧਾਰਿਤ ਹੈ, ਜੋ ਹਰ ਸਾਲ ਅਜਿਹੇ 30 ਬੱਚਿਆਂ ਨੂੰ ਆਈ. ਆਈ. ਟੀ. ਦੀ ਮੁਫਤ ਟਰੇਨਿੰਗ ਦਿੰਦੇ ਹਨ, ਜੋ ਗਰੀਬ ਤੇ ਪਿਛੜੇ ਹਨ। ਉਸ ਦੀ ਕੋਚਿੰਗ ਦੇ ਲਗਭਗ ਸਾਰੇ ਸਟੂਡੈਂਟ ਆਈ. ਆਈ. ਟੀ. 'ਚ ਸਿਲੈਕਟ ਹੁੰਦੇ ਹਨ।
Punjabi Bollywood Tadka

ਫਿਲਮ ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣ ਰਹੀ ਹੈ ਤੇ ਇਸੇ ਫੈਂਟਸ ਤੇ ਰਿਲਾਇੰਸ ਐਂਟਰਟੇਨਮੈਂਟ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 23 ਨਵੰਬਰ 2018 ਨੂੰ ਰਿਲੀਜ਼ ਹੋਵੇਗੀ।


Tags: Hrithik Roshan GymInstagramPinkie Roshan Anand KumarSuper 30 Bollywood Celebrity

Edited By

Sunita

Sunita is News Editor at Jagbani.