FacebookTwitterg+Mail

ਮੈਕਸੀਕਨ ਬਿਊਟੀ ਨੂੰ ਡੇਟ ਕਰਨਾ ਰਿਤਿਕ ਨੂੰ ਪਿਆ ਸੀ ਮਹਿੰਗਾ, ਜਾਣੋਂ ਪੂਰਾ ਮਾਮਲਾ

hrithik roshan birthday special
10 January, 2018 01:53:15 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੈਂਡਸਮ ਐਕਟਰ ਅਖਵਾਉਣ ਵਾਲੇ ਰਿਤਿਕ ਰੋਸ਼ਨ ਅੱਜ ਭਾਵ 10 ਜਨਵਰੀ ਨੂੰ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰਿਤਿਕ ਜਿੰਨੇ ਸਫਲ ਆਪਣੇ ਕਰੀਅਰ 'ਚ ਹੋਏ ਉਨੀਂ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉਲਝੀ ਰਹੀ। ਰਿਤਿਕ ਆਪਣੇ ਅਫੇਅਰਜ਼ ਨੂੰ ਲੈ ਕੇ ਹਮੇਸ਼ਾ ਖਬਰਾਂ 'ਚ ਬਣੇ ਰਹੇ ਹਨ। ਉਨ੍ਹਾਂ ਦੇ ਇਹੀ ਬਾਹਰੀ ਰਿਸ਼ਤੇ ਰਿਤਿਕ ਨੂੰ ਸੁਜ਼ੈਨ ਤੋਂ ਦੂਰ ਲੈ ਗਏ।

Punjabi Bollywood Tadka

ਸਾਲ 2010 'ਚ ਰਿਲੀਜ਼ ਹੋਈ ਫਿਲਮ 'ਕਾਈਟਸ' ਦੇ ਸੈੱਟ 'ਤੇ ਰਿਤਿਕ ਤੇ ਇਸ ਫਿਲਮ ਦੀ ਅਦਾਕਾਰਾ ਬਾਰਬਰਾ ਮੋਰੀ ਦੇ ਅਫੇਅਰ ਦੇ ਖੂਬ ਚਰਚੇ ਉੱਡੇ ਸਨ। ਇਸੇ ਮੈਕਸੀਕਨ ਬਿਊਟੀ ਨੂੰ ਰਿਤਿਕ ਦਾ ਡੇਟ ਕਰਨਾ ਉਨ੍ਹਾਂ ਦੇ ਵਿਆਹੁਤਾ ਜ਼ਿੰਦਗੀ 'ਚ ਦਰਾਰ ਦਾ ਕਾਰਨ ਬਣੀ। ਸਾਲ 2017 'ਚ ਲਗਾਤਾਰ ਕੰਗਨਾ ਰਣੌਤ ਤੇ ਰਿਤਿਕ ਰੋਸ਼ਨ ਦੇ ਅਫੇਅਰ ਦੀਆਂ ਖਬਰਾਂ ਚਰਚਾ 'ਚ ਰਹੀਆਂ।

Punjabi Bollywood Tadka

ਜ਼ਿਕਰਯੋਗ ਹੈ ਕਿ ਫਿਲਮ 'ਕ੍ਰਿਸ਼ 3' ਦੇ ਸੈੱਟ 'ਤੇ ਰਿਤਿਕ ਤੇ ਕੰਗਨਾ ਦੇ ਅਫੇਅਰ ਦੀ ਸ਼ੁਰੂਆਤ ਹੋਈ ਸੀ ਤੇ ਇਹ ਸੀਕ੍ਰੇਟ ਅਫੇਅਰ ਕੁਝ ਦਿਨਾਂ ਤੱਕ ਚੱਲਿਆ ਵੀ। ਅਜੇ ਵੀ ਇਸ ਜੋੜੀ ਦਾ ਸੀਕ੍ਰੇਟ ਅਫੇਅਰ ਚਰਚਾ 'ਚ ਬਣਿਆ ਹੋਇਆ ਹੈ। ਵਜ੍ਹਾ ਹੈ ਕੰਗਨਾ ਦਾ ਇਕ ਇੰਟਰਵਿਊ 'ਚ ਰਿਤਿਕ ਨੂੰ 'ਸਿਲੀ ਐਕਸ' ਸੱਦਣਾ।

Punjabi Bollywood Tadka ਕੰਗਨਾ ਦੇ ਇਸ ਕੁਮੈਂਟ ਤੋਂ ਬਾਅਦ ਤੋਂ ਹੀ ਦੋਹਾਂ ਸਟਾਰਜ਼ 'ਚ ਲੀਗਲ ਵਾਰ (ਕਾਨੂੰਨੀ ਜੰਗ) ਸ਼ੁਰੂ ਹੋ ਗਿਆ ਹੈ। ਕੰਗਨਾ ਤੋਂ ਇਲਾਵਾ ਰਿਤਿਕ ਦੀ ਕੈਟਰੀਨਾ ਕੈਫ ਤੇ ਕਰੀਨਾ ਕਪੂਰ ਨਾਲ ਨੇੜਤਾ ਵੀ ਕਾਫੀ ਸੁਰਖੀਆਂ ਬਟੋਕ ਚੁੱਕੀ ਹੈ। 2014 'ਚ ਆਫੀਸ਼ੀਅਲ ਸੁਜ਼ੈਨ ਤੋਂ ਵੱਖ ਹੋ ਚੁੱਕੇ ਹਨ ਤੇ ਰਿਤਿਕ ਨੂੰ ਸੁਜ਼ੈਨ ਨੇ ਤਲਾਕ ਦਿੱਤਾ ਸੀ, ਜਿਸ ਦੀ ਵਜ੍ਹਾ ਰਿਤਿਕ ਦੇ ਅਫੇਅਰਜ਼ ਨੂੰ ਮੰਨਿਆ ਗਿਆ ਹੈ।

Punjabi Bollywood Tadka Punjabi Bollywood Tadka


Tags: KitesBárbara MoriHrithik RoshanKatrina KaifKareena Kapoor Birthdayਰਿਤਿਕ ਰੋਸ਼ਨਜਨਮਦਿਨ