FacebookTwitterg+Mail

ਹੌਰਰ ਸੀਨਜ਼ ਅਤੇ ਸਸਪੈਂਸ ਨਾਲ ਭਰਪੂਰ 'ਦੋਬਾਰਾ' ਦਾ ਟ੍ਰੇਲਰ ਹੋਇਆ ਰਿਲੀਜ਼ (ਵੀਡੀਓ)

09 May, 2017 03:04:58 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਹੁਮਾ ਕੁਰੇਸ਼ੀ ਦੀ ਫਿਲਮ 'ਦੋਬਾਰਾ' ਦੀ ਇਕ ਝਲਕ ਸਾਹਮਣੇ ਆਈ ਹੈ। ਹਾਲ ਹੀ 'ਚ ਹੁਮਾ ਦੀ ਹੌਰਰ ਫਿਲਮ ਦਾ ਆਫਿਸ਼ਅਲ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਦੇਖਣ ਨੂੰ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ 'ਚ ਹੁਮਾ ਦਾ ਕਿਰਦਾਰ ਕਾਫੀ ਜ਼ਬਰਦਸਤ ਹੋ ਸਕਦਾ ਹੈ। ਇਸ ਫਿਲਮ ਦੇ ਕੁਝ ਸੀਨਜ਼ ਹੌਰਰ ਹਨ। ਟ੍ਰੇਲਰ ਦੇਖਣ ਤੋਂ ਬਾਅਦ ਫਿਲਮ ਦੀ ਕਹਾਣੀ ਬਾਰੇ ਕਾਫੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਫਿਲਮ 'ਚ ਹੁਮਾ ਕੁਰੈਸ਼ੀ ਨਾਲ ਸਾਕੀਬ ਸਲੀਮ ਇਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਭਾਰਤੀ ਸਿਨੇਮਾਘਰਾਂ 'ਚ ਅਕਸਰ ਹੌਰਰ ਫਿਲਮਾਂ ਦੇ ਮਾਮਲੇ 'ਚ ਬਹੁਤ ਹੀ ਘੱਟ ਲੋਕ ਅਜਿਹੀਆਂ ਫਿਲਮਾਂ ਦੇਖਣ ਜਾਂਦੇ ਹਨ। ਇਸ ਤੋਂ ਇਲਾਵਾ ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਜਾਵੇਗੀ।


Tags: Huma Qureshi Saqib Saleem Trailer Dobaara horror movie ਹੁਮਾ ਕੁਰੇਸ਼ੀ ਦੋਬਾਰਾ