FacebookTwitterg+Mail

ਹੰਬਲ ਮਿਊਜ਼ਿਕ ਫੈਨਜ਼ ਲਈ ਕੰਮ ਕਰਦਾ ਹੈ ਨਾ ਕਿ ਕਿਸੇ ਐਵਾਰਡ ਲਈ

humble music gippy grewal
17 March, 2018 04:50:32 PM

ਜਲੰਧਰ(ਬਿਊਰੋ)— ਪੰਜਾਬੀ ਗਾਇਕ ਤੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਦੇਸਾਂ-ਵਿਦੇਸ਼ਾਂ 'ਚ ਕਾਫੀ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਮੇਲ ਕਰਾਦੇ ਰੱਬਾ' ਨਾਲ ਕੀਤੀ ਸੀ। ਦੱਸ ਦੇਈਏ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਹਾਲ ਹੀ ਦੱਸਿਆ ਹੈ, ''ਹੰਬਲ ਮਿਊਜ਼ਿਕ ਮੋਸ਼ਨ ਕਿਸੇ ਐਵਾਰਡਜ਼ ਲਈ ਕੰਮ ਨਹੀਂ ਕਰਦਾ ਸਗੋਂ ਆਪਣੇ ਫੈਨਜ਼ ਲਈ ਕੰਮ ਕਰਦਾ ਹੈ।'' ਉਨ੍ਹਾਂ ਨੂੰ ਹੰਬਲ ਮਿਊਜ਼ਿਕ ਦੁਆਰਾ ਲੋਕਾਂ ਨੂੰ ਸੱਭਿਆਚਾਰ ਤੇ ਪੰਜਾਬ ਦੇ ਇਤਿਹਾਸ ਜੋੜਿਆ ਹੈ। ਉਨ੍ਹਾਂ ਨੇ ਆਪਣੇ ਇਸ ਬੈਨਰ ਹੇਠ 'ਮੰਜੇ ਬਿਸਤਰੇ' ਤੇ 'ਅਰਦਾਸ' ਫਿਲਮ ਨੂੰ ਤਿਆਰ ਕੀਤਾ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਦਿਖਾਇਆ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਕਾਫੀ ਸਮੇਂ ਤੋਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। 'ਮੇਲ ਕਰਾਦੇ ਰੱਬਾ' ਤੋਂ ਬਾਅਦ ਉਨ੍ਹਾਂ ਨੇ 'ਜੀਹਨੇ ਮੇਰਾ ਦਿਲ ਲੁੱਟਿਆ', 'ਕੈਰੀ ਆਨ ਜੱਟਾ', 'ਸਿੰਘ ਵਰਸਿਜ਼ ਕੌਰ', 'ਮੰਜੇ ਬਿਸਤਰੇ' ਆਦਿ ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਿਭਾਇਆ। ਗਿੱਪੀ ਗਰੇਵਾਲ ਬਹੁਤ ਜਲਦ 'ਸੂਬੇਦਾਰ ਜੋਗਿੰਦਰ ਸਿੰਘ' 'ਚ ਨਜ਼ਰ ਆਉਣਗੇ। ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਸੱਚੀ ਘਟਨਾ 'ਤੇ ਆਧਾਰਿਤ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਕਈ ਨਾਮੀ ਹਸਤੀਆਂ ਨਜ਼ਰ ਆਉਣਗੀਆਂ।


Tags: Humble MusicGippy GrewalJihne Mera Dil LuteyaCarry On Jatta Lucky Di Unlucky Story Bhaji in Problem

Edited By

Sunita

Sunita is News Editor at Jagbani.