FacebookTwitterg+Mail

'ਐ ਦਿਲ ਹੈ ਮੁਸ਼ਕਿਲ' ਦੀ ਕਹਾਣੀ ਨੂੰ ਕਰਨ ਜੌਹਰ ਨੇ ਇਨ੍ਹੇ ਦਿਨਾਂ 'ਚ ਪੂਰਾ ਕੀਤਾ ਸੀ

i wrote ae dil hai mushkil story in nine days karan johar
25 October, 2016 11:30:10 AM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਆਪਣੀ ਆਉਣ ਵਾਲੀ ਫਿਲਮ 'ਐ ਦਿਲ ਹੈ ਮੁਸ਼ਕਿਲ' ਕਾਰਨ ਕਾਫੀ ਸੁਰਖੀਆਂ ਬਟੌਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ''ਮੈਂ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਕਹਾਣੀ ਸਿਰਫ ਨੌ ਦਿਨਾਂ 'ਚ ਲਿਖਿਆ ਸੀ। ਮੇਰੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀਵਾਲੀ ਦੇ ਮੌਕੇ 'ਤੇ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੌਰਾਨ ਮੈਂ ਚਾਰ ਸਾਲਾਂ ਤੋਂ ਬਾਅਦ ਨਿਰਮਾਤਾ ਦੇ ਤੌਰ 'ਤੇ ਵਾਪਸੀ ਕਰ ਰਿਹਾ ਹਾਂ। ਇਸ ਫਿਲਮ 'ਚ ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ।''
ਜ਼ਿਕਰਯੋਗ ਹੈ ਕਿ ਕਰਨ ਜੌਹਰ ਨੇ ਦੱਸਿਆ ਹੈ ਕਿ, ਮੈਂ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਕਹਾਣੀ ਨੂੰ ਨੌ ਦਿਨਾਂ 'ਚ ਲਿਖਿਆ ਸੀ। ਮੈਂ ਉਨ੍ਹੀ ਦਿਨੀਂ ਨਿਊਯਾਰਕ 'ਚ ਸੀ ਅਤੇ ਸੜਕਾਂ 'ਤੇ ਘੁੰਮਦੇ ਹੋਏ ਮੇਰੇ ਦਿਮਾਗ 'ਚ ਉਨ੍ਹਾਂ ਲੋਕਾਂ ਦਾ ਖਿਆਲ ਆਇਆ ਜੋ ਇਕ ਤਰਫਾ ਪਿਆਰ ਦੇ ਦਰਦ ਤੋਂ ਗੁਜਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਵੀ ਅਜਿਹੇ ਪਿਆਰ 'ਚੋਂ ਲੰਘ ਚੁੱਕਾ ਹਾਂ। ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਕਹਾਣੀ ਇਕ ਤਰਫੇ ਪਿਆਰ ਨੂੰ ਦਰਸਾਉਂਦੀ ਹੈ।

Tags: ਕਰਨ ਜੌਹਰਫਿਲਮ ਕਹਾਣੀਨੌ ਦਿਨKaran Johar the film story nine days