FacebookTwitterg+Mail

ਸੈਫ ਦੇ 17 ਸਾਲਾ ਬੇਟੇ ਇਬਰਾਹਿਮ ਨੂੰ ਪੂਲ 'ਚ ਬੀਅਰ ਪੀਣੀ ਪਈ ਮਹਿੰਗੀ, ਹੋਏ ਟਰੋਲ

ibrahim ali khan
18 June, 2018 05:32:06 PM

ਮੁੰਬਈ (ਬਿਊਰੋ— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਬੇਟੇ ਦੇ ਤੌਰ ਤੇ ਹਮੇਸ਼ਾ ਤੈਮੂਰ ਦੀ ਚਰਚਾ ਹੁੰਦੀ ਹੈ ਪਰ ਉਨ੍ਹਾਂ ਦੇ ਵੱਡੇ ਬੇਟੇ ਇਬਰਾਹਿਮ ਅਲੀ ਖਾਨ ਵੀ ਸੈਫ ਵਾਂਗ ਬੇਹੱਦ ਚਾਰਮਿੰਗ ਹਨ। ਇਬਰਾਹਿਮ ਅਲੀ ਖਾਨ ਸੈਫ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੇ ਬੇਟੇ ਹਨ। ਹਾਲ ਹੀ 'ਚ ਇਬਰਾਹਿਮ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਪੂਲ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਉਨ੍ਹਾਂ ਨੇ ਲਿਖਿਆ 'ਸਮਾਂ ਦੱਸੇਗਾ।' ਇਬਰਾਹਿਮ ਬਾਰੇ ਇਹ ਸੰਭਾਵਨਾਵਾਂ ਤੇਜ਼ ਹੋ ਰਹੀਆਂ ਹਨ ਕਿ ਉਹ ਬਾਲੀਵੁੱਡ 'ਚ ਬਤੌਰ ਅਦਾਕਾਰ ਡੈਬਿਊ ਕਰ ਸਕਦੇ ਹਨ।

Punjabi Bollywood Tadka

ਦੂਜੇ ਪਾਸੇ ਪੂਲ 'ਚ ਬੀਅਰ ਪੀਂਦੇ ਹੋਏ ਇਬਰਾਹਿਮ ਨੂੰ ਨਵਾਬੀ ਅੰਦਾਜ਼ ਦਿਖਾਉਣਾ ਮਹਿੰਗਾ ਪੈ ਗਿਆ। ਉਨ੍ਹਾਂ ਦੇ ਹੱਥ 'ਚ 'ਗੋਲਡ ਸਾਈਡਰ' ਹੈ, ਜੋ ਕਿ ਬੀਅਰ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ। 17 ਸਾਲ ਦੇ ਇਬਰਾਹਿਮ ਈਦ ਦੇ ਮੌਕੇ ਬੀਅਰ ਪੀ ਰਹੇ ਸਨ। ਇਸ ਕਾਰਨ ਯੁਜ਼ਰਸ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਈਦ 'ਤੇ ਲੋਕ ਉਨ੍ਹਾਂ ਨੂੰ ਵਧਾਈਆਂ ਤਾਂ ਦੇ ਰਹੇ ਸਨ ਪਰ ਨਾਲ ਇਹ ਵੀ ਕਹਿ ਰਹੇ ਹਨ ਕਿ ''ਨੌਟ ਚਿਅਰਜ਼ ਟੂ ਬੀਅਰ''।ਦੱਸਣਯੋਗ ਹੈ ਕਿ ਇਬਰਾਹਿਮ ਸੋਸ਼ਲ ਮੀਡੀਆ 'ਤੇ ਘੱਟ ਹੀ ਨਜ਼ਰ ਆਉਂਦੇ ਹਨ, ਪਿਛਲੇ ਦਿਨੀਂ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਡਾਇਲਾਗ ਅਤੇ ਗੀਤ ਵਾਲਾ ਇਕ ਡਬਸਮੈਸ਼ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਬਾਅਦ 'ਚ ਡਿਲੀਟ ਕਰ ਦਿੱਤਾ ਸੀ।

Punjabi Bollywood Tadka

ਇਬਰਾਹਿਮ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੇ ਹਨ ਅਤੇ ਕ੍ਰਿਕਟ ਨੂੰ ਲੈ ਕੇ ਕਾਫੀ ਗੰਭੀਰ ਹਨ। ਦੱਸ ਦੇਈਏ ਕਿ ਇਬਰਾਹਿਮ ਦੀ ਭੈਣ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰ ਰਹੀ ਹੈ। ਸਾਰਾ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਆਪੋਜ਼ਿਟ ਦਿਖਾਈ ਦੇਵੇਗੀ, ਜਿਸ ਨੂੰ ਅਭਿਸ਼ੇਕ ਕਪੂਰ ਨਿਰਦੇਸ਼ਿਤ ਕਰ ਰਹੇ ਹਨ।

 

A post shared by BollywoodLife (@ibollywoodlife) on


Tags: Saif Ali KhanIbrahim Ali KhanTaimur Ali KhanInstagram

Edited By

Chanda Verma

Chanda Verma is News Editor at Jagbani.