FacebookTwitterg+Mail

ਆਈਫਾ ਐਵਾਰਡਸ 2017 : ਦਿਲਜੀਤ ਨੂੰ ਮਿਲਿਆ ਬੈਸਟ ਮੇਲ ਡੈਬਿਊ ਐਵਾਰਡ (ਵੀਡੀਓ)

iifa 2017 disha patani and diljit dosanjh win best debut actor awards
16 July, 2017 05:53:38 PM

ਜਲੰਧਰ— ਆਈਫਾ 2017 ਦਾ ਆਯੋਜਨ ਇਸ ਵਾਰ ਨਿਊਯਾਰਕ ਵਿਚ ਕੀਤਾ ਗਿਆ ਹੈ। ਇਥੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਨਾਮੀ ਸੈਲੀਬ੍ਰਿਟੀਜ਼ ਨੇ ਆਪਣੇ ਹੁਸਨ ਦਾ ਜਲਵਾ ਬਿਖੇਰਿਆ ਹੈ। ਇਸ ਦੌਰਾਨ ਕਈ ਸੈਲੀਬ੍ਰਿਟੀਜ਼ ਨੇ ਆਪਣੀ ਪੇਸ਼ਕਾਰੀ ਵੀ ਦਿੱਤੀ। 


ਹਾਲ ਹੀ 'ਚ ਆਈਫਾ ਐਵਾਰਡਜ਼ 2017 ਦੀ ਅਨਾਊਸਮੈਂਟ ਵੀ ਸ਼ੁਰੂ ਹੋ ਗਈ ਹੈ। ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਨੂੰ ਇਸ ਵਾਰ ਫਿਲਮ 'ਐਮ. ਐਸ. ਧੋਨੀ : ਦਿ ਅਨਟੋਲਡ ਸਟੋਰੀ' ਲਈ ਬੈਸਟ ਫੀਮੇਲ ਡੈਬਿਊ ਦਾ ਐਵਾਰਡ ਮਿਲਿਆ ਹੈ।

ਇਸ ਤੋਂ ਇਲਾਵਾ ਬੈਸਟ ਮੇਲ ਡੈਬਿਊ ਐਵਾਰਡ ਰਿਹਾ ਦਿਲਜੀਤ ਦੌਸਾਂਝ ਦੇ ਨਾਂ ਹੈ। ਦਿਲਜੀਤ ਨੂੰ ਫਿਲਮ 'ਉੜਤਾ ਪੰਜਾਬ' ਦੇ ਲਈ ਮਿਲਿਆ ਹੈ। ਇਸ ਫਿਲਮ ਵਿਚ ਦਿਲਜੀਤ ਦੌਸਾਂਝ ਨੇ ਪੰਜਾਬ ਦੇ ਪੁਲਸ ਆਫਸਰ ਦਾ ਕਿਰਦਾਰ ਨਿਭਾਇਆ ਸੀ, ਜੋ ਲੋਕਾਂ ਨੂੰ ਖੂਬ ਪਸੰਦ ਆਇਆ ਸੀ।

 


Tags: IIFA 2017Udta PunjabDiljit Dosanjhਆਈਫਾ ਐਵਾਰਡਸ 2017 ਦਿਲਜੀਤ ਦੌਸਾਂਝ ਉੜਤਾ ਪੰਜਾਬਬੈਸਟ ਮੇਲ ਡੈਬਿਊ ਐਵਾਰਡ